ਚੰਡੀਗੜ੍ਹ 25 ਅਕਤੂਬਰ 2022: ਇਸ ਸਾਲ ਦਾ ਆਖਰੀ ਸੂਰਜ ਗ੍ਰਹਿਣ (solar eclipse) ਸ਼ੁਰੂ ਹੋ ਚੁੱਕਾ ਹੈ। ਇਹ ਸੂਰਜ ਗ੍ਰਹਿਣ ਸੂਰਜ ਡੁੱਬਣ ਨਾਲ ਖਤਮ ਹੋਵੇਗਾ। ਇਹ ਸੂਰਜ ਗ੍ਰਹਿਣ ਭਾਰਤ ਸਮੇਤ ਦੁਨੀਆ ਦੇ ਕਈ ਹਿੱਸਿਆਂ ‘ਚ ਦੇਖਿਆ ਜਾ ਸਕਦਾ ਹੈ।ਸਾਲ ਦਾ ਆਖਰੀ ਸੂਰਜ ਗ੍ਰਹਿਣ ਭਾਰਤ ਵਿੱਚ ਸਭ ਤੋਂ ਪਹਿਲਾਂ ਅੰਮ੍ਰਿਤਸਰ ਵਿੱਚ ਦੇਖਿਆ ਗਿਆ। ਆਈਸਲੈਂਡ ਵਿੱਚ ਭਾਰਤੀ ਸਮੇਂ ਅਨੁਸਾਰ ਦੁਪਹਿਰ 02.29 ਵਜੇ ਤੋਂ ਗ੍ਰਹਿਣ ਸ਼ੁਰੂ ਹੋ ਗਿਆ ਹੈ।
ਗ੍ਰਹਿਣ ਰੂਸ ਵਿਚ ਸ਼ਾਮ 4:30 ਵਜੇ ਆਪਣੇ ਸਿਖਰ ‘ਤੇ ਹੋਵੇਗਾ ਅਤੇ ਗ੍ਰਹਿਣ ਸ਼ਾਮ 6.33 ‘ਤੇ ਖਤਮ ਹੋਵੇਗਾ। ਇਹ ਗ੍ਰਹਿਣ ਲਗਭਗ 2 ਘੰਟੇ ਤੱਕ ਰਹੇਗਾ। ਇਹ ਸੂਰਜ ਗ੍ਰਹਿਣ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਦੇਖਿਆ ਜਾ ਸਕਦਾ ਹੈ।