Site icon TheUnmute.com

ਭਾਰਤੀ ਹਵਾਈ ਫੌਜ ‘ਚੋਂ ਸੇਵਾਮੁਕਤ ਖੇਮ ਰਾਜ ਚੌਧਰੀ ਦਾ ਕੀਤਾ ਅੰਤਿਮ ਸਸਕਾਰ, 1965 ਤੇ 1971 ਦੀ ਜੰਗ ‘ਚ ਲਿਆ ਸੀ ਹਿੱਸਾ

Khem Raj Chaudhary

ਚੰਡੀਗੜ੍ਹ, 23 ਜੂਨ 2024: ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਪੰਜਾਬ ਕੇਸਰੀ ਅਖ਼ਬਾਰ ਦੇ ਚੰਡੀਗੜ੍ਹ ਤੋਂ ਰੈਜ਼ੀਡੈਂਟ ਐਡੀਟਰ ਦਰਪਣ ਚੌਧਰੀ ਦੇ ਪਿਓ ਖੇਮ ਰਾਜ ਚੌਧਰੀ (Khem Raj Chaudhary) ਦੇ ਦਿਹਾਂਤ ਦੇ ਡੂੰਘੇ ਦੁੱਖ ਦਫ਼ਾ ਪ੍ਰਗਟਾਵਾ ਕੀਤਾ ਹੈ | ਅੱਜ ਖੇਮ ਰਾਜ ਚੌਧਰੀ ਦਾ ਬਲੌਂਗੀ ਸਥਿਤ ਸਮਸ਼ਾਨ ਘਾਟ ‘ਤੇ ਅੰਤਿਮ ਸਸਕਾਰ ਕੀਤਾ ਗਿਆ ਹੈ |

ਜਿਕਰਯੋਗ ਹੈ ਕਿ ਖੇਮ ਰਾਜ ਚੌਧਰੀ ਭਾਰਤੀ ਹਵਾਈ ਫੌਜ ‘ਚੋਂ ਸੇਵਾਮੁਕਤ ਅਫਸਰ ਸਨ ਅਤੇ ਉਨ੍ਹਾਂ ਨੇ ਪਾਕਿਸਤਾਨ ਨਾਲ 1965 ਅਤੇ 1971 ਦੀ ਜੰਗ ‘ਚ ਹਿੱਸਾ ਲਿਆ ਸੀ | ਖੇਮ ਰਾਜ ਚੌਧਰੀ ਆਉਣੇ ਪਿੱਛੇ ਘਰਵਾਲੀ, ਦੋ ਪੁੱਤ ਅਤੇ ਦੋ ਧੀਆਂ ਛੱਡ ਗਏ ਹਨ | ਚੇਤਨ ਸਿੰਘ ਜੌੜਾਮਾਜਰਾ ਨੇ ਖੇਮ ਰਾਜ ਚੌਧਰੀ ਨਾਲ ਹਮਦਰਦੀ ਜ਼ਾਹਿਰ ਕਰਦਿਆਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ ਹੈ |

Exit mobile version