July 4, 2024 9:09 pm
Karnataka cabinet

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਰਨਾਟਕ ਸਰਕਾਰ ਕੈਬਿਨਟ ‘ਚ ਕਰ ਸਕਦੀ ਹੈ ਵਿਸਥਾਰ ਤੇ ਫੇਰਬਦਲ

ਚੰਡੀਗੜ੍ਹ 22 ਅਕਤੂਬਰ 2022: ਕਰਨਾਟਕ (Karnataka) ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਇਸਤੋਂ ਪਹਿਲਾਂ ਕਰਨਾਟਕ ਸਰਕਾਰ ਆਪਣੀ ਕੈਬਿਨਟ ਵਿੱਚ ਵਿਸਥਾਰ ਅਤੇ ਫੇਰਬਦਲ ਕਰ ਸਕਦੀ ਹੈ | ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ (Chief Minister Basavaraj Bomai) ਨੇ ਕਿਹਾ, ‘ਮੈਂ ਕੈਬਨਿਟ ਵਿਸਤਾਰ ‘ਤੇ ਚਰਚਾ ਕਰਨ ਲਈ ਛੇਤੀ ਹੀ ਦਿੱਲੀ ਜਾਵਾਂਗਾ। ਮੁੱਖ ਮੰਤਰੀ ਨੇ ਕਿਹਾ ਕਿ ਭਾਜਪਾ ਹਾਈਕਮਾਂਡ ਤੋਂ ਸੰਕੇਤ ਮਿਲਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮੰਤਰੀ ਮੰਡਲ ਵਿੱਚ ਕਿਹੜੇ ਨਵੇਂ ਚਿਹਰੇ ਨੂੰ ਸ਼ਾਮਲ ਕੀਤਾ ਜਾਣਾ ਹੈ।

ਦੱਸ ਦੇਈਏ ਕਿ ਕਰਨਾਟਕ ‘ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਬੋਮਈ ‘ਤੇ ਕੁਝ ਸਮੇਂ ਤੋਂ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਨ ਦਾ ਦਬਾਅ ਬਣਿਆ ਹੋਇਆ ਹੈ। ਬੋਮਈ ‘ਤੇ ਮੰਤਰੀ ਮੰਡਲ ਦਾ ਵਿਸਥਾਰ ਅਤੇ ਫੇਰਬਦਲ ਨਾ ਕਰਨ ਦਾ ਕਾਫੀ ਦਬਾਅ ਹੈ। ਹਾਲਾਂਕਿ ਛੇ ਖਾਲੀ ਅਹੁਦਿਆਂ ਨੂੰ ਭਰਨ ਅਤੇ ਨਵੇਂ ਚਿਹਰਿਆਂ ਨੂੰ ਸ਼ਾਮਲ ਕਰਕੇ ਮੰਤਰੀ ਮੰਡਲ ਦਾ ਵਿਸਤਾਰ ਕਰਨ ਦੀਆਂ ਖਬਰਾਂ ਸਨ। ਪਰ ਕਰਨਾਟਕ ਵਿੱਚ ਵੀ ਗੁਜਰਾਤ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ ਅਤੇ ਪੂਰੇ ਮੰਤਰੀ ਮੰਡਲ ਨੂੰ ਬਦਲਿਆ ਜਾ ਸਕਦਾ ਹੈ।