July 6, 2024 7:01 pm
Indian team

ਭਾਰਤੀ ਟੀਮ ਨੂੰ ਨਹੀਂ ਮਿਲਿਆ ਸਹੀ ਖਾਣਾ, ਟੀਮ ਨੇ 42 ਕਿਲੋਮੀਟਰ ਦੂਰ ਅਭਿਆਸ ਕਰਨ ਤੋਂ ਕੀਤਾ ਇਨਕਾਰ

ਚੰਡੀਗ੍ਹੜ 26 ਅਕਤੂਬਰ 2022: ਆਸਟ੍ਰੇਲੀਆ ਵਿੱਚ ਖੇਡੇ ਜਾ ਰਹੇ ਟੀ-20 ਵਿਸ਼ਵ ਕੱਪ 2022 (T20 World Cup 2022) ਵਿੱਚ ਮੈਲਬੋਰਨ ‘ਚ ਪਾਕਿਸਤਾਨ ਖਿਲਾਫ ਇਤਿਹਾਸਕ ਜਿੱਤ ਤੋਂ ਬਾਅਦ ਭਾਰਤੀ ਟੀਮ (Indian team) ਸਿਡਨੀ ‘ਚ ਹੈ। ਭਾਰਤ ਨੇ ਹੁਣ ਨੀਦਰਲੈਂਡ ਦੇ ਖਿਲਾਫ ਆਪਣਾ ਦੂਜਾ ਸੁਪਰ-12 ਮੈਚ ਖੇਡਣਾ ਹੈ। ਇਹ ਮੈਚ 27 ਅਕਤੂਬਰ ਨੂੰ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ ਟੀਮ ਇੰਡੀਆ ਸਿਡਨੀ ‘ਚ ਟੂਰਨਾਮੈਂਟ ਦੇ ਪ੍ਰਬੰਧਕਾਂ ਤੋਂ ਨਾਰਾਜ਼ ਹੈ। ਸੂਤਰਾਂ ਦੇ ਮੁਤਾਬਕ ਭਾਰਤੀ ਖਿਡਾਰੀਆਂ ਨੂੰ ਅਭਿਆਸ ਤੋਂ ਬਾਅਦ ਠੰਡਾ ਭੋਜਨ ਪਰੋਸਿਆ ਗਿਆ ਹੈ । ਇਸ ਦੇ ਨਾਲ ਹੀ ਉਸ ਨੂੰ ਅਭਿਆਸ ਲਈ 42 ਕਿਲੋਮੀਟਰ ਦੂਰ ਜਾਣ ਲਈ ਕਿਹਾ ਗਿਆ। ਖਿਡਾਰੀਆਂ ਨੇ ਇੰਨਾ ਲੰਬਾ ਸਫ਼ਰ ਕਰਨ ਤੋਂ ਇਨਕਾਰ ਕਰ ਦਿੱਤਾ।

ਨਿਊਜ਼ ਏਜੰਸੀ ਏਐਨਆਈ ਨੇ ਬੀਸੀਸੀਆਈ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਟੀਮ ਇੰਡੀਆ ਸਿਡਨੀ ਵਿੱਚ ਅਭਿਆਸ ਤੋਂ ਬਾਅਦ ਪਰੋਸੇ ਗਏ ਖਾਣੇ ਤੋਂ ਖੁਸ਼ ਨਹੀਂ ਸੀ। ਭਾਰਤੀ ਖਿਡਾਰੀਆਂ ਨੂੰ ਅਭਿਆਸ ਸੈਸ਼ਨ ਤੋਂ ਬਾਅਦ ਗਰਮ ਭੋਜਨ ਨਹੀਂ ਦਿੱਤਾ ਗਿਆ। ਖਾਣੇ ਦੇ ਮੇਨੂ ਵਿੱਚ ਸੈਂਡਵਿਚ ਵੀ ਸ਼ਾਮਲ ਸਨ। ਬੀਸੀਸੀਆਈ ਦੇ ਇੱਕ ਸੂਤਰ ਨੇ ਕਿਹਾ, “ਟੀਮ ਇੰਡੀਆ ਨੂੰ ਦਿੱਤਾ ਗਿਆ ਖਾਣਾ ਚੰਗਾ ਨਹੀਂ ਸੀ। ਉਨ੍ਹਾਂ ਨੂੰ ਸਿਰਫ਼ ਸੈਂਡਵਿਚ ਹੀ ਦਿੱਤੇ ਗਏ ਹਨ । ਉਸਨੇ ਆਈਸੀਸੀ ਨੂੰ ਇਹ ਵੀ ਦੱਸਿਆ ਕਿ ਸਿਡਨੀ ਵਿੱਚ ਅਭਿਆਸ ਸੈਸ਼ਨ ਤੋਂ ਬਾਅਦ ਪਰੋਸਿਆ ਗਿਆ ਭੋਜਨ ਠੰਡਾ ਸੀ ਅਤੇ ਚੰਗਾ ਨਹੀਂ ਸੀ।

ਬੀਸੀਸੀਆਈ ਦੇ ਸੂਤਰ ਨੇ ਇਹ ਵੀ ਦੱਸਿਆ ਕਿ ਟੀਮ ਇੰਡੀਆ ਵੀ ਅਭਿਆਸ ਸੈਸ਼ਨ ਵਿੱਚ ਹਿੱਸਾ ਨਹੀਂ ਲੈ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਹੋਟਲ ਤੋਂ ਲਗਭਗ 45 ਮਿੰਟ ਦੀ ਦੂਰੀ ‘ਤੇ ਬਲੈਕਟਾਊਨ (ਸਿਡਨੀ ਦੇ ਨਾਲ ਲੱਗਦੇ ਇੱਕ ਛੋਟੇ ਜਿਹੇ ਸ਼ਹਿਰ) ਵਿੱਚ ਅਭਿਆਸ ਲਈ ਜਗ੍ਹਾ ਦਿੱਤੀ ਗਈ ਹੈ।