Site icon TheUnmute.com

ਭਾਰਤੀ ਜਲ ਸੈਨਾ ਨੇ ਅਰਬ ਸਾਗਰ ‘ਚ 7 ​​ਹੋਰ ਜੰਗੀ ਬੇੜੇ ਕੀਤੇ ਤਾਇਨਾਤ

Arabian Sea

ਚੰਡੀਗੜ੍ਹ, 12 ਜਨਵਰੀ 2024: ਭਾਰਤ ਨੇ ਅਰਬ ਸਾਗਰ (Arabian Sea) ਤੋਂ ਅਦਨ ਦੀ ਖਾੜੀ ਵਿੱਚ 7 ​​ਹੋਰ ਜੰਗੀ ਬੇੜੇ ਤਾਇਨਾਤ ਕੀਤੇ ਹਨ। ਇਸ ‘ਤੇ ਮੌਜੂਦ ਸਮੁੰਦਰੀ ਕਮਾਂਡੋ ਜਹਾਜ਼ਾਂ ਨੂੰ ਸੋਮਾਲੀਆ ਦੇ ਸਮੁੰਦਰੀ ਡਾਕੂਆਂ ਤੋਂ ਬਚਾਉਣਗੇ। ਇਸ ਤੋਂ ਪਹਿਲਾਂ 26 ਦਸੰਬਰ ਨੂੰ 3 ਜੰਗੀ ਬੇੜੇ ਤਾਇਨਾਤ ਕੀਤੇ ਗਏ ਸਨ।

ਭਾਰਤੀ ਜਲ ਸੈਨਾ ਨੇ ਕਿਹਾ ਕਿ ਅਰਬ ਸਾਗਰ (Arabian Sea) ‘ਚ ਵਪਾਰੀ ਜਹਾਜ਼ਾਂ ‘ਤੇ ਹਮਲੇ ਵਧ ਰਹੇ ਹਨ। ਇਨ੍ਹਾਂ ਜਹਾਜ਼ਾਂ ਨੂੰ ਸਮੁੰਦਰੀ ਡਾਕੂਆਂ ਤੋਂ ਬਚਾਉਣ ਅਤੇ ਉਨ੍ਹਾਂ ਦੇ ਡਰੋਨ ਹਮਲਿਆਂ ਨੂੰ ਰੋਕਣ ਲਈ ਅਰਬ ਸਾਗਰ ਅਤੇ ਸੋਮਾਲੀਆ ਦੇ ਤੱਟ ਨੇੜੇ ਅਦਨ ਦੀ ਖਾੜੀ ਵਿੱਚ ਵਿਨਾਸ਼ਕਾਰੀ, ਫ੍ਰੀਗੇਟਸ ਅਤੇ ਗਸ਼ਤੀ ਕਿਸ਼ਤੀਆਂ ਸਮੇਤ ਕੁੱਲ 10 ਜੰਗੀ ਬੇੜੇ ਤਾਇਨਾਤ ਕੀਤੇ ਗਏ ਹਨ।

ਜਲ ਸੈਨਾ ਨੇ ਕਿਹਾ ਕਿ ਜਿਨ੍ਹਾਂ 10 ਜੰਗੀ ਬੇੜਿਆਂ ਨੂੰ ਤਾਇਨਾਤ ਕੀਤਾ ਗਿਆ ਹੈ, ਉਨ੍ਹਾਂ ਵਿੱਚ ਆਈਐਨਐਸ ਮੋਰਮੁਗਾਓ, ਆਈਐਨਐਸ ਕੋਲਕਾਤਾ, ਆਈਐਨਐਸ ਕੋਚੀ, ਆਈਐਨਐਸ ਚੇਨਈ, ਆਈਐਨਐਸ ਤਰਕਸ਼, ਆਈਐਨਐਸ ਤਲਵਾਰ ਸ਼ਾਮਲ ਹਨ।

ਭਾਰਤੀ ਜਲ ਸੈਨਾ ਨੇ ਕਿਹਾ ਕਿ ਹੁਣ ਅਸੀਂ ਸਮੁੰਦਰ ‘ਚ ਹੋਣ ਵਾਲੀ ਹਰ ਘਟਨਾ ‘ਤੇ ਨਜ਼ਰ ਰੱਖਾਂਗੇ। ਤਾਇਨਾਤ ਜੰਗੀ ਬੇੜੇ ਸਮੁੰਦਰ ‘ਚ ਕਿਸੇ ਵੀ ਘਟਨਾ ਨੂੰ ਰੋਕਣ ਲਈ ਤਿਆਰ ਰਹਿਣਗੇ ਅਤੇ ਹਰ ਸਥਿਤੀ ‘ਤੇ ਨਜ਼ਰ ਰੱਖਣਗੇ। ਜਲ ਸੈਨਾ ਦੇ ਮੁਖੀ ਐਡਮਿਰਲ ਆਰ ਹਰੀ ਕੁਮਾਰ ਨੇ 10 ਜਨਵਰੀ ਨੂੰ ਕਿਹਾ ਸੀ ਕਿ ਪਿਛਲੇ 42 ਦਿਨਾਂ ‘ਚ ਜਹਾਜ਼ਾਂ ‘ਤੇ ਹਮਲੇ ਦੀਆਂ 35 ਘਟਨਾਵਾਂ ਹੋਈਆਂ ਹਨ, ਹਾਲਾਂਕਿ ਕਿਸੇ ਭਾਰਤੀ ਜਹਾਜ਼ ‘ਤੇ ਹਮਲਾ ਨਹੀਂ ਹੋਇਆ।

ਅਰਬ ਸਾਗਰ ਵਿੱਚ ਹਮਲਾ ਕਰਨ ਵਾਲੇ ਜਹਾਜ਼ਾਂ ਵਿੱਚ ਭਾਰਤੀ ਚਾਲਕ ਦਲ ਦੇ ਮੈਂਬਰ ਵੀ ਸਵਾਰ ਸਨ। ਇਨ੍ਹਾਂ ਹਮਲਿਆਂ ਦੀ ਸੂਚਨਾ ਮਿਲਦਿਆਂ ਹੀ ਭਾਰਤੀ ਜਲ ਸੈਨਾ ਨੇ ਕਾਰਵਾਈ ਕੀਤੀ ਅਤੇ ਇਨ੍ਹਾਂ ਨੂੰ ਬਚਾਉਣ ਲਈ ਜੰਗੀ ਬੇੜੇ ਭੇਜੇ ਸਨ ।

Exit mobile version