Site icon TheUnmute.com

ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਕੈਨੇਡਾ ਸਰਾਕਰ ਦਾ ਹਾਈ ਕਮਿਸ਼ਨਰ ਤੇ ਡਿਪਲੋਮੈਟ ਸੰਬੰਧੀ ਦਾਅਵਾ ਖਾਰਜ

ਚੰਡੀਗੜ੍ਹ, 14 ਅਕਤੂਬਰ 2024: ਭਾਰਤ ਅਤੇ ਕੈਨੇਡਾ (Canada) ਦੇ ਆਪਸੀ ਰਿਸ਼ਤੇ ਕਾਫ਼ੀ ਸਮੇਂ ਤੋਂ ਠੀਕ ਨਹੀਂ ਚੱਲ ਰਹੇ | ਕੈਨੇਡਾ ਸਰਕਾਰ ਵੱਖ-ਵੱਖ ਮੁੱਦਿਆਂ ‘ਤੇ ਭਾਰਤ ਦੇ ਦੋਸ਼ ਲਗਾਉਂਦਾ ਨਜ਼ਰ ਆਇਆ, ਉਥੇ ਹੀ ਭਾਰਤ ਨੇ ਕਈਂ ਕੈਨੇਡਾ ਸਰਕਾਰ ਦੇ ਕਈਂ ਦੋਸ਼ਾਂ ਨੂੰ ਖਾਰਜ ਕੀਤਾ ਹੈ |

ਦੂਜੇ ਪਾਸੇ ਹੁਣ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਕੈਨੇਡਾ (Canada) ਦੀ ਆਲੋਚਨਾ ਕੀਤੀ ਹੈ । ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਬੀਤੇ ਦਿਨ ਯਾਨੀ ਐਤਵਾਰ ਨੂੰ ਇੱਕ ਕੂਟਨੀਤਕ ਸੰਦੇਸ਼ ਮਿਲਿਆ, ਜਿਸ ‘ਚ ਕਿਹਾ ਗਿਆ ਸੀ ਕਿ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਤੇ ਕੁਝ ਡਿਪਲੋਮੈਟ ਇੱਕ ਮਾਮਲੇ ਦੀ ਜਾਂਚ ‘ਚ ‘ਪਰਸਨ ਆਫ਼ ਇੰਟਰੇਸਟ’ ਹਨ | ਆਮ ਤੌਰ ‘ਤੇ ਇਹ ਵਿਅਕਤ ਉਹ ਹੁੰਦੇ ਹਨ ਜੋ ਕਿਸੇ ਅਪਰਾਧਿਕ ਕੇਸ ‘ਚ ਸ਼ੱਕੀ ਹੁੰਦੇ ਹਨ। ਹਾਲਾਂਕਿ, ਉਨ੍ਹਾਂ ‘ਤੇ ਰਸਮੀ ਤੌਰ ‘ਤੇ ਕੋਈ ਦੋਸ਼ ਨਹੀਂ ਲਗਾਏ।

ਇਸਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਇਨ੍ਹਾਂ ਬੇਤੁਕੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੀ ਹੈ ਅਤੇ ਇਨ੍ਹਾਂ ਦੇ ਪਿੱਛੇ ਟਰੂਡੋ ਸਰਕਾਰ ਦਾ ਸਿਆਸੀ ਏਜੰਡਾ ਮੰਨਦੀ ਹੈ, ਜੋ ਵੋਟ ਬੈਂਕ ਦੀ ਰਾਜਨੀਤੀ ਤੋਂ ਪ੍ਰੇਰਿਤ ਹੈ।

ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ, ”ਟਰੂਡੋ ਸਰਕਾਰ ਨੇ ਇਹ ਜਾਣਨ ਦੇ ਬਾਵਜੂਦ ਵੀ ਹਿੰਸਕ ਕੱਟੜਪੰਥੀਆਂ ਅਤੇ ਅ.ਤ.ਵਾ.ਦੀਆਂ ਨੂੰ ਜਗ੍ਹਾ ਦਿੱਤੀ ਹੈ ਜੋ ਕੈਨੇਡਾ ‘ਚ ਭਾਰਤੀ ਡਿਪਲੋਮੈਟਾਂ ਅਤੇ ਕਮਿਊਨਿਟੀ ਆਗੂਆਂ ਨੂੰ ਧਮਕੀਆਂ ਦਿੰਦੇ ਹਨ। ਇਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਂ ‘ਤੇ ਜਾਇਜ਼ ਠਹਿਰਾਇਆ ਜਾਂਦਾ ਰਿਹਾ ਹੈ | ਉਨ੍ਹਾਂ ਕਿਹਾ ਕੁਝ ਵਿਅਕਤੀ ਗੈਰ-ਕਾਨੂੰਨੀ ਕੈਨੇਡਾ ‘ਚ ਵੜੇ ਹਨ, ਜਿਨ੍ਹਾਂ ਛੇਤੀ ਨਾਗਰਿਕਤਾ ਦਿੱਤੀ ਗਈ |

Exit mobile version