Site icon TheUnmute.com

ਭਾਰਤੀ ਕ੍ਰਿਕਟ ਟੀਮ ਅਗਸਤ ‘ਚ ਵਨ-ਡੇ ਸੀਰੀਜ਼ ਲਈ ਜ਼ਿੰਬਾਬਵੇ ਦਾ ਕਰੇਗੀ ਦੌਰਾ

ਭਾਰਤੀ ਕ੍ਰਿਕਟ ਟੀਮ

ਚੰਡੀਗੜ੍ਹ 20 ਜੁਲਾਈ 2022: ਭਾਰਤੀ ਕ੍ਰਿਕਟ ਟੀਮ 6 ਸਾਲ ਬਾਅਦ ‘ਚ ਤਿੰਨ ਮੈਚਾਂ ਦੀ ਵਨ-ਡੇ ਸੀਰੀਜ਼ ਲਈ ਜ਼ਿੰਬਾਬਵੇ ਦਾ ਦੌਰਾ ਕਰੇਗੀ | ਇਹ ਦੌਰਾਨ ਅਗਸਤ ਮਹੀਨੇ ਤੋਂ ਸ਼ੁਰੂ ਹੋਵੇਗਾ | ਤਿੰਨ ਵਨ-ਡੇ ਮੈਚ 18, 20 ਤੇ 22 ਅਗਸਤ ਨੂੰ ਹਰਾਰੇ ‘ਚ ਖੇਡੇ ਜਾਣਗੇ। ਇਸਦੇ ਨਾਲ ਹੀ ਕੇ. ਐੱਲ. ਰਾਹੁਲ ਟੀਮ ਦੀ ਕਪਤਾਨੀ ਕਰ ਸਕਦੇ ਹਨ। ਜਿਕਰਯੋਗ ਹੈ ਕਿ ਇਹ ਵਨਡੇ ਸੀਰੀਜ਼ ਆਈ. ਸੀ. ਸੀ. ਪੁਰਸ਼ ਵਿਸ਼ਵ ਕੱਪ ਸੁਪਰ ਲੀਗ ਦਾ ਹਿੱਸਾ ਹੈ।

13 ਟੀਮਾਂ ਦਾ ਟੂਰਨਾਮੈਂਟ ਅਗਲੇ ਸਾਲ ਭਾਰਤ ‘ਚ ਹੋਣ ਵਾਲੇ 50 ਓਵਰਾਂ ਦੇ ਵਿਸ਼ਵ ਕੱਪ ਲਈ ਸਿੱਧੇ ਕੁਆਲੀਫਿਕੇਸ਼ਨ ਕਰਨਗੇ ਹੈ। ਜ਼ਿੰਬਾਬਵੇ ਦੀ ਟੀਮ ਇਸ ਸਮੇਂ 13 ਟੀਮਾਂ ‘ਚ 12ਵੇਂ ਸਥਾਨ ‘ਤੇ ਹੈ। ਭਾਰਤੀ ਟੀਮ ਨੇ ਆਖ਼ਰੀ ਵਾਰ 2016 ‘ਚ ਜ਼ਿੰਬਾਬਵੇ ਦਾ ਦੌਰਾ ਕੀਤਾ ਸੀ ਜਦੋਂ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ‘ਚ ਟੀਮ ਨੇ ਤਿੰਨ ਟੀ20 ਤੇ ਤਿੰਨ ਵਨ-ਡੇ ਮੈਚ ਖੇਡੇ ਸਨ।  ਭਾਰਤ ਦੀ ਯੁਵਾ ਟੀਮ 7 ਅਗਸਤ ਤੋਂ ਵੈਸਟਇੰਡੀਜ਼ ‘ਚ ਤਿੰਨ ਵਨ-ਡੇ ਤੇ ਤਿੰਨ ਟੀ20 ਮੈਚ ਖੇਡੇਗੀ। ਭਾਰਤ ਦੇ ਖ਼ਿਲਾਫ਼ ਸੀਰੀਜ਼ ਤੋਂ ਪਹਿਲਾਂ ਜ਼ਿੰਬਾਬਵੇ ਟੀਮ 30 ਜੁਲਾਈ ਤੋਂ ਬੰਗਲਾਦੇਸ਼ ਦੇ ਖ਼ਿਲਾਫ਼ ਤਿੰਨ ਟੀ20 ਮੈਚ ਖੇਡੇਗੀ।

Exit mobile version