Site icon TheUnmute.com

ਭਾਰਤੀ ਫੌਜ ਨੇ ਅਰੁਣਾਚਲ ਪ੍ਰਦੇਸ਼ ‘ਚ ਚੀਨ ਸਰਹੱਦ ‘ਤੇ ਅਲਟਰਾ ਲਾਈਟ ਹਾਵਿਟਜ਼ਰ ਤੋਪਾਂ ਕੀਤੀਆਂ ਤਾਇਨਾਤ

Indian Army

ਚੰਡੀਗੜ੍ਹ 08 ਸਤੰਬਰ 2022: ਭਾਰਤ (India) ਅਤੇ ਚੀਨ (China) ਦੀ ਸਰਹੱਦ ‘ਤੇ ਪਿਛਲੇ ਕੁਝ ਸਾਲਾਂ ਤੋਂ ਤਣਾਅ ਵਧਿਆ ਹੈ। ਖਾਸ ਤੌਰ ‘ਤੇ ਗਲਵਾਨ ਘਾਟੀ ‘ਚ ਹੋਈ ਝੜਪ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਆਪਣੀਆਂ ਫੌਜਾਂ ਨੂੰ ਸਰਹੱਦ ਦੇ ਕੋਲ ਨਾਲ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਹੱਦੀ ਖੇਤਰਾਂ ਵਿੱਚ ਵਿਕਾਸ ਕਾਰਜਾਂ ਨੂੰ ਵਧਾਉਣ ਦੇ ਨਾਲ-ਨਾਲ ਫੌਜੀ ਸਾਜੋ ਸਮਾਨ ਵੀ ਇਕੱਠਾ ਕੀਤਾ ਗਿਆ ਹੈ।

ਇਸ ਦੇ ਤਹਿਤ ਭਾਰਤੀ ਫੌਜ (Indian Army) ਨੇ ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਇਲਾਕਿਆਂ ‘ਚ ਹਾਵਿਟਜ਼ਰ ਤੋਪਾਂ ਤਾਇਨਾਤ ਕੀਤੀਆਂ ਹਨ, ਜਿਨ੍ਹਾਂ ਦੀ ਰੇਂਜ 30 ਕਿਲੋਮੀਟਰ ਤੱਕ ਹੈ। ਭਾਰਤੀ ਫੌਜ (Indian Army) ਨੇ ਚੀਨ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਅਰੁਣਾਚਲ ਪ੍ਰਦੇਸ਼ ਵਿੱਚ ਅਸਲ ਕੰਟਰੋਲ ਰੇਖਾ (LAC) ਦੇ ਨਾਲ ਆਸਾਨੀ ਨਾਲ ਚੱਲਣਯੋਗ ‘M-777 ਅਲਟਰਾ ਲਾਈਟ’ ਹਾਵਿਟਜ਼ਰ ਤੋਪਾਂ ਨੂੰ ਤਾਇਨਾਤ ਕੀਤਾ ਹੈ। ਫੌਜ ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਤੋਪ 30 ਕਿਲੋਮੀਟਰ ਦੂਰ ਤੱਕ ਮਾਰ ਕਰਕੇ ਦੁਸ਼ਮਣ ਨੂੰ ਮਾਰ ਦੇਣ ਦੀ ਸਮਰੱਥਾ ਰੱਖਦੀ ਹੈ |

Exit mobile version