Site icon TheUnmute.com

ਇਨਕਮ ਟੈਕਸ ਵਿਭਾਗ ਵਲੋਂ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੇ ਟਿਕਾਣਿਆਂ ‘ਤੇ ਛਾਪੇਮਾਰੀ

MLA Joginder Pal

ਚੰਡੀਗੜ੍ਹ 28 ਅਕਤੂਬਰ 2022: ਭੋਆ ਤੋਂ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ (MLA Joginder Pal) ਦੇ ਘਰ, ਫਾਰਮ ਹਾਊਸ ਅਤੇ ਕ੍ਰੈਸ਼ਰ ’ਤੇ ਇਨਕਮ ਟੈਕਸ ਵਿਭਾਗ (Income Tax Department) ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ | ਪ੍ਰਾਪਤ ਜਾਣਕਾਰੀ ਮੁਤਾਬਕ ਜੋਗਿੰਦਰ ਪਾਲ ਦੇ ਨਜ਼ਦੀਕੀਆਂ ਦੇ ਘਰ ਵੀ ਇਨਕਮ ਟੈਕਸ ਦੀ ਛਾਪੇਮਾਰੀ ਕੀਤੀ ਗਈ ਹੈ |

ਜਿਕਰਯੋਗ ਹੈ ਕਿ ਪੁਲਿਸ ਨੇ ਜੋਗਿੰਦਰ ਪਾਲ ਨੂੰ 17 ਜੂਨ ਨੂੰ ਨਾਜ਼ਾਇਜ਼ ਮਾਈਨਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਸਦੇ ਨਾਲ ਹੀ 22 ਜੂਨ ਨੂੰ ਨਾਜ਼ਾਇਜ਼ ਮਾਈਨਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਸਾਬਕਾ ਵਿਧਾਇਕ ਜੋਗਿੰਦਰ ਪਾਲ (Joginder Pal) ਨੂੰ ਪਠਾਨਕੋਟ ਅਦਾਲਤ ਵਲੋਂ ਵੱਡੀ ਰਾਹਤ ਮਿਲੀ ਅਤੇ ਜੋਗਿੰਦਰ ਪਾਲ ਨੂੰ ਜ਼ਮਾਨਤ ਦੇ ਦਿੱਤੀ ਸੀ |

Exit mobile version