ਚੰਡੀਗੜ੍ਹ 17 ਨਵੰਬਰ 2022: ਬਿਹਾਰ ਦੇ ਸਿਆਸੀ ਗਲਿਆਰੇ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੋ ਨਿਤੀਸ਼ ਕੁਮਾਰ ਸਰਕਾਰ ਦੀ ਚਿੰਤਾ ਵਧਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਆਮਦਨ ਕਰ ਵਿਭਾਗ (Income Tax Department) ਨੇ ਵੀਰਵਾਰ ਸਵੇਰੇ ਹੀ ਬਿਹਾਰ ਦੇ ਉਦਯੋਗ ਮੰਤਰੀ ਸਮੀਰ ਕੁਮਾਰ ਮਹਾਸੇਠ (Sameer Kumar Mahaseth) ਦੇ ਘਰ ਛਾਪਾ ਮਾਰਿਆ ਹੈ ।
ਆਮਦਨ ਕਰ ਵਿਭਾਗ (IT) ਨੇ ਪਟਨਾ ‘ਚ ਸਮੀਰ ਕੁਮਾਰ ਮਹਾਸੇਠ ਦੇ ਸ਼ਿਵਸ਼ਕਤੀ ਨਿਵਾਸ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ । ਇਸ ਟੀਮ ਵਿੱਚ ਇੱਕ-ਦੋ ਨਹੀਂ ਸਗੋਂ 20 ਤੋਂ 25 ਅਧਿਕਾਰੀ ਮੌਜੂਦ ਸਨ। ਆਮਦਨ ਕਰ ਵਿਭਾਗ ਦੀ ਟੀਮ ਸਵੇਰੇ 7 ਵਜੇ ਸਮੀਰ ਕੁਮਾਰ ਮਹਾਸੇਠ ਦੇ ਘਰ ਤਲਾਸ਼ੀ ਲੈ ਰਹੀ ਹੈ |