Site icon TheUnmute.com

Allu Arjun News: ਥੀਏਟਰ ਦੇ ਬਾਹਰ ਵਾਪਰੀ ਘਟਨਾ ਮੰਦਭਾਗੀ, ਅਸੀਂ ਮੁਆਫ਼ੀ ਮੰਗਦੇ ਹਾਂ: ਅੱਲੂ ਅਰਜੁਨ

Allu Arjun

ਚੰਡੀਗੜ੍ਹ, 14 ਦਸੰਬਰ 2024: Allu Arjun News: ਸ਼ਨੀਵਾਰ ਸਵੇਰੇ ਹੈਦਰਾਬਾਦ ਦੀ ਚੰਚਲਗੁਡਾ ਸੈਂਟਰਲ ਜੇਲ੍ਹ ਤੋਂ ਬਾਹਰ ਆਇਆ ਸਾਊਥ ਸੁਪਰਸਟਾਰ ਅੱਲੂ ਅਰਜੁਨ ਹੁਣ ਆਪਣੇ ਘਰ ਪਹੁੰਚ ਗਏ ਹਨ | ਘਰ ਪਹੁੰਚਣ ਤੋਂ ਬਾਅਦ ਅਦਾਕਾਰ ਅੱਲੂ ਅਰਜੁਨ ਨੇ ਉੱਥੇ ਮੌਜੂਦ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਅਤੇ ਅਤੇ ਮੀਡੀਆ ਨਾਲ ਵੀ ਗੱਲਬਾਤ ਕਰਦਿਆਂ ਘਟਨਾ ਨੂੰ ਮੰਦਭਾਗਾ ਦੱਸਿਆ | ਉਨ੍ਹਾਂ ਕਿਹਾ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ, ਮੈਂ ਬਹੁਤ ਠੀਕ ਹਾਂ।

ਅੱਲੂ ਅਰਜੁਨ (Allu Arjun) ਨੇ ਕਿਹਾ ਕਿ ਜੋ ਵੀ ਹੋਇਆ ਉਹ ਮੰਦਭਾਗਾ ਸੀ। ਅਸੀਂ ਇਸਦੇ ਲਈ ਮੁਆਫ਼ੀ ਮੰਗਦੇ ਹਾ, ਮੈਂ ਉਨ੍ਹਾਂ ਦੇ ਪਰਿਵਾਰ ਨਾਲ ਹਾਂ। ਮੇਰਾ ਸਮਰਥਨ ਕਰਨ ਅਤੇ ਇੰਨਾ ਪਿਆਰ ਦੇਣ ਲਈ ਮੇਰੇ ਪ੍ਰਸ਼ੰਸਕਾਂ ਅਤੇ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ । ਉਨ੍ਹਾਂ ਕਿਹਾ ਕਿ ਮੈਂ ਕਾਨੂੰਨ ਦਾ ਪਾਲਣ ਕਰਨ ਵਾਲਾ ਨਾਗਰਿਕ ਹਾਂ ਅਤੇ ਇਸ ਮਾਮਲੇ ‘ਚ ਕਾਨੂੰਨ ਦਾ ਪੂਰਾ ਸਹਿਯੋਗ ਕਰਾਂਗਾ, ਮ੍ਰਿਤਕ ਦੇ ਪਰਿਵਾਰ ਨਾਲ ਮੇਰੀ ਸੰਵੇਦਨਾ ਹੈ। ਅਸੀਂ ਸਿਰਫ਼ ਫ਼ਿਲਮ ਦੇਖਣ ਗਏ ਸੀ, ਨਹੀਂ ਸੀ ਪਤਾ ਕਿ ਅਜਿਹਾ ਕੁਝ ਹੋਵੇਗਾ।

ਮੀਡੀਆ ਨਾਲ ਗੱਲ ਕਰਦੇ ਹੋਏ ਅੱਲੂ ਅਰਜੁਨ ਨੇ ਕਿਹਾ ਕਿ ਜੋ ਵੀ ਹੋਇਆ ਉਹ ਮੇਰੇ ਵੱਸ ਤੋਂ ਬਾਹਰ ਸੀ। ਮੈਂ ਪਿਛਲੇ ਕਈ ਸਾਲਾਂ ਤੋਂ ਉਸ ਥੀਏਟਰ ‘ਚ ਆਪਣੀਆਂ ਫਿਲਮਾਂ ਦੇਖਣ ਜਾ ਰਿਹਾ ਹਾਂ। ਮੈਂ ਪਿਛਲੇ 20 ਸਾਲਾਂ ਵਿੱਚ ਘੱਟੋ-ਘੱਟ 30 ਵਾਰ ਉੱਥੇ ਗਿਆ ਹਾਂ ਪਰ ਅਜਿਹੀ ਕੋਈ ਘਟਨਾ ਕਦੇ ਨਹੀਂ ਵਾਪਰੀ। ਹਾਲਾਂਕਿ, ਅਸੀਂ ਜੋ ਵੀ ਹੋਇਆ ਉਸ ਲਈ ਮੁਆਫੀ ਚਾਹੁੰਦੇ ਹਾਂ। ਮੇਰੀ ਸੰਵੇਦਨਾ ਪਰਿਵਾਰ ਨਾਲ ਹੈ।

Read More: Pushpa 2: ਅੱਲੂ ਅਰਜੁਨ ਦੀ ਫਿਲਮ ‘ਪੁਸ਼ਪਾ 2’ ਨੇ ਪਹਿਲੇ ਦਿਨ ਕੀਤੀ ਰਿਕਾਰਡ ਤੋੜ ਕਮਾਈ

Exit mobile version