Site icon TheUnmute.com

ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਸ੍ਰੀਲੰਕਾ ਨੂੰ IMF ਦੇਵੇਗਾ 2.9 ਅਰਬ ਡਾਲਰ ਦਾ ਕਰਜ਼ਾ

Sri Lanka

ਚੰਡੀਗੜ੍ਹ 01 ਸਤੰਬਰ 2022: ਸ਼੍ਰੀਲੰਕਾ (Sri Lanka) ਆਪਣੇ ਸਮੇਂ ਦੇ ਸਭ ਤੋਂ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ | ਇਸ ਦੌਰਾਨ ਦੇ ਸ੍ਰੀਲੰਕਾ ਪ੍ਰਧਾਨ ਮੰਤਰੀ ਦਿਨੇਸ਼ ਗੁਣਵਰਧਨੇ ਨੇ ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੂੰ ਆਰਥਿਕ ਸੰਕਟ ਵਿੱਚੋਂ ਲੰਘ ਰਹੇ ਸ਼੍ਰੀਲੰਕਾ ਦੀ ਮਦਦ ਕਰਨ ‘ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ ਸੀ |

ਇਸਦੇ ਨਾਲ ਹੀ ਹੁਣ ਸ੍ਰੀਲੰਕਾ ਦੀ ਮਦਦ ਲਈ ਅੰਤਰਰਾਸ਼ਟਰੀ ਮੁਦਰਾ ਫੰਡ (IMF) ਅੱਗੇ ਆਇਆ ਹੈ। ਆਈਐਮਐਫ ਨੇ ਸ਼ੁਰੂਆਤੀ ਸਮਝੌਤੇ ਤਹਿਤ ਸ੍ਰੀਲੰਕਾ ਨੂੰ 2.9 ਅਰਬ ਡਾਲਰ ਦਾ ਕਰਜ਼ਾ ਦੇਣ ਲਈ ਸਹਿਮਤੀ ਦਿੱਤੀ ਹੈ।

ਸ੍ਰੀਲੰਕਾ 1948 ਵਿੱਚ ਆਜ਼ਾਦੀ ਤੋਂ ਬਾਅਦ ਸਭ ਤੋਂ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਜਿਸ ਕਾਰਨ ਇਹ ਜ਼ਰੂਰੀ ਵਸਤਾਂ ਦੀ ਦਰਾਮਦ ਕਰਨ ਤੋਂ ਅਸਮਰੱਥ ਹੈ। ਇੱਕ ਬਿਆਨ ਵਿੱਚ IMF ਨੇ ਕਿਹਾ ਕਿ IMF ਅਤੇ ਸ਼੍ਰੀਲੰਕਾ ਦੇ ਅਧਿਕਾਰੀ ਲਗਭਗ 2.9 ਅਰਬ ਡਾਲਰ ਦੇ ਐਕਸਟੈਂਡਡ ਫੰਡ ਸੁਵਿਧਾ (EFF) ਦੇ ਤਹਿਤ 48 ਮਹੀਨਿਆਂ ਦੇ ਕਰਜ਼ੇ ਲਈ ਸਹਿਮਤ ਹੋਏ ਹਨ।

Exit mobile version