ਚੰਡੀਗੜ੍ਹ 26 ਸਤੰਬਰ 2022: ਸੁਪਰੀਮ ਕੋਰਟ (Supreme Court) ਦੇ ਸੰਵਿਧਾਨਕ ਬੈਂਚ ਦੀ ਸੁਣਵਾਈ ਭਲਕੇ 27 ਸਤੰਬਰ ਤੋਂ ਲਾਈਵ ਪ੍ਰਸ਼ਾਰਣ ਕੀਤਾ ਜਾਵੇਗਾ । ਭਲਕੇ ਤੋਂ ਸੰਵਿਧਾਨਕ ਬੈਂਚ ਦੀਆਂ ਸਾਰੀਆਂ ਸੁਣਵਾਈਆਂ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।
ਜਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਇਸ ਦੀ ਮੰਗ ਕੀਤੀ ਜਾ ਰਹੀ ਸੀ। ਠੀਕ ਚਾਰ ਸਾਲ ਪਹਿਲਾਂ, 27 ਸਤੰਬਰ, 2018 ਨੂੰ, ਭਾਰਤ ਦੇ ਤਤਕਾਲੀ ਚੀਫ਼ ਜਸਟਿਸ ਦੀਪਕ ਮਿਸ਼ਰਾ, ਇੱਕ ਬੈਂਚ ਦੀ ਅਗਵਾਈ ਕਰਦੇ ਹੋਏ, ਸੰਵਿਧਾਨਕ ਮਹੱਤਵ ਦੇ ਮਾਮਲਿਆਂ ਵਿੱਚ ਮਹੱਤਵਪੂਰਨ ਕਾਰਵਾਈਆਂ ਦੇ ਲਾਈਵ ਟੈਲੀਕਾਸਟ ਜਾਂ ਵੈਬਕਾਸਟ ‘ਤੇ ਇੱਕ ਇਤਿਹਾਸਕ ਫੈਸਲਾ ਸੁਣਾਇਆ ਸੀ। ਇੱਕ ਅਧਿਕਾਰੀ ਨੇ ਕਿਹਾ ਕਿ ਕਾਰਵਾਈ ਨੂੰ webcast.gov.in/scindia/ ‘ਤੇ ਦੇਖਿਆ ਜਾ ਸਕਦਾ ਹੈ। ਜਲਦੀ ਹੀ ਸੁਪਰੀਮ ਕੋਰਟ ਕਾਰਵਾਈ ਦੇ ਲਾਈਵ ਟੈਲੀਕਾਸਟ ਲਈ ਆਪਣਾ ਪਲੇਟਫਾਰਮ ਤਿਆਰ ਕਰੇਗੀ।