Haryana government

ਹਰਿਆਣਾ ਸਰਕਾਰ ਨੇ ਸੋਨੀਪਤ ‘ਚ ਸਥਿਤ ਮੇਡਨ ਫਾਰਮਾਸਿਊਟੀਕਲਜ਼ ‘ਚ ਦਵਾਈਆਂ ਦੇ ਨਿਰਮਾਣ ‘ਤੇ ਲਾਈ ਰੋਕ

ਚੰਡੀਗੜ੍ਹ 12 ਅਕਤੂਬਰ 2022: ਹਰਿਆਣਾ ਸਰਕਾਰ ਨੇ ਮੇਡਨ ਫਾਰਮਾਸਿਊਟੀਕਲਜ਼ (Maiden Pharmaceuticals) ਦੀ ਸੋਨੀਪਤ ਯੂਨਿਟ ‘ਚ ਖੰਘ ਵਾਲੀ ਦਵਾਈਆਂ ਦੇ ਨਿਰਮਾਣ ‘ਤੇ ਰੋਕ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ। ਕੰਪਨੀ ਨੂੰ ਹਾਲ ਹੀ ਦੇ ਨਿਰੀਖਣ ਦੌਰਾਨ ਲੱਭੀਆਂ ਤਰੁੱਟੀਆਂ ਦੇ ਲਈ ਇੱਕ ਹਫ਼ਤੇ ਦੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਹੈ।

ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਕੰਪਨੀ ਜਵਾਬ ਦੇਣ ਵਿੱਚ ਅਸਫਲ ਰਹਿੰਦੀ ਹੈ ਤਾਂ ਕੰਪਨੀ ਦੇ ਲਾਇਸੈਂਸ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਅਫਰੀਕੀ ਦੇਸ਼ ਗਾਂਬੀਆ ਵਿੱਚ ਖੰਘ ਵਾਲੀ ਦਵਾਈਆਂ ਕਾਰਨ 66 ਬੱਚਿਆਂ ਦੀ ਮੌਤ ਪੁਸ਼ਟੀ ਕੀਤੀ ਸੀ |

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਬੁੱਧਵਾਰ ਨੂੰ ਕਿਹਾ, ‘ਅਸੀਂ ਹੁਕਮ ਦਿੱਤਾ ਹੈ ਕਿ ਯੂਨਿਟ ਵਿੱਚ ਹਰ ਤਰ੍ਹਾਂ ਦੀ ਦਵਾਈ ਬਣਾਉਣਾ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਜਾਵੇ।ਉਨ੍ਹਾਂ ਕਿਹਾ ਕਿਹਾ ਕਿ ਇਸਨੂੰ ਕੋਲਕਾਤਾ ਦੀ ਕੇਂਦਰੀ ਫਾਰਮਾਸਿਊਟੀਕਲ ਪ੍ਰਯੋਗਸ਼ਾਲਾ ਵਿੱਚ ਜਾਂਚ ਲਈ ਭੇਜਿਆ ਗਿਆ ਸੀ। ਵਿਜ ਨੇ ਕਿਹਾ ਕਿ ਘਟਨਾ ਤੋਂ ਬਾਅਦ ਰਾਜ ਅਤੇ ਕੇਂਦਰ ਦੀ ਸਾਂਝੀ ਟੀਮ ਨੇ ਯੂਨਿਟ ਦਾ ਨਿਰੀਖਣ ਕੀਤਾ ਅਤੇ ਇਸ ਦੌਰਾਨ 12 ਤਰੁੱਟੀਆਂ ਪਾਈਆਂ ਹਨ । ਇਸ ਦੇ ਮੱਦੇਨਜ਼ਰ ਸੂਬਾ ਸਰਕਾਰ ਨੇ ਕੰਪਨੀ ਦੀ ਇਸ ਇਕਾਈ ਵਿਚ ਦਵਾਈਆਂ ਦੇ ਨਿਰਮਾਣ ‘ਤੇ ਰੋਕ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ।

ਹਰਿਆਣਾ ਡਰੱਗ ਕੰਟਰੋਲਰ ਵੱਲੋਂ ਕੰਪਨੀ ਦੀ ਯੂਨਿਟ ਦੇ ਨਿਰੀਖਣ ਤੋਂ ਬਾਅਦ ਜਾਰੀ ਕੀਤੇ ਗਏ ਨੋਟਿਸ ਅਨੁਸਾਰ ਮੇਡਨ ਫਾਰਮਾਸਿਊਟੀਕਲਜ਼ ਲਿਮਟਿਡ ਨੇ ਪ੍ਰੋਪੀਲੀਨ ਗਲਾਈਕੋਲ ਦੀ ਗੁਣਵੱਤਾ ਦੀ ਜਾਂਚ ਨਹੀਂ ਕੀਤੀ, ਜੋ ਕਿ ਡਰੱਗ ਨਿਰਮਾਣ ਵਿੱਚ ਵਰਤਿਆ ਜਾਣ ਵਾਲਾ ਕੱਚਾ ਮਾਲ ਹੈ। ਨੋਟਿਸ ਵਿੱਚ ਕਿਹਾ ਗਿਆ ਹੈ, ਕੰਪਨੀ ਨੇ ਡਾਇਥਾਈਲੀਨ ਗਲਾਈਕੋਲ ਅਤੇ ਈਥੀਲੀਨ ਗਲਾਈਕੋਲ ਲਈ ਪ੍ਰੋਪੀਲੀਨ ਗਲਾਈਕੋਲ ਦੀ ਗੁਣਵੱਤਾ ਦੀ ਜਾਂਚ ਨਹੀਂ ਕੀਤੀ ਹੈ।

Scroll to Top