July 2, 2024 6:37 pm
ਹਰਿਆਣਾ ਸਰਕਾਰ ਬਜਟ

ਹਰਿਆਣਾ ਸਰਕਾਰ ਨੇ ਬਜਟ ‘ਚ ਮੈਡੀਕਲ ਕਾਲਜਾਂ ਤੇ ਔਰਤਾਂ ਲਈ ਕੀਤੇ ਵੱਡੇ ਐਲਾਨ

ਹਰਿਆਣਾ ਸਰਕਾਰ ਨੇ ਆਪਣੇ ਬਜਟ ‘ਚ ਪਲਵਲ, ਚਰਖੀ ਦਾਦਰੀ, ਪੰਚਕੂਲਾ ਅਤੇ ਫਤਿਹਾਬਾਦ ‘ਚ ਮੈਡੀਕਲ ਕਾਲਜ ਖੋਲ੍ਹਣ ਦਾ ਵੀ ਐਲਾਨ ਕੀਤਾ ਹੈ। ਗੁਰੂਗ੍ਰਾਮ, ਫਰੀਦਾਬਾਦ ਅਤੇ ਪੰਚਕੂਲਾ ‘ਚ ਕੰਮਕਾਜੀ ਔਰਤਾਂ ਲਈ ਘਰ ਬਣਾਏ ਜਾਣਗੇ।

ਚੰਡੀਗੜ੍ਹ 08 ਮਾਰਚ 2022: ਹਰਿਆਣਾ ਸਰਕਾਰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਆਮ ਬਜਟ ਪੇਸ਼ ਕਰ ਰਹੀ ਹੈ। ਇਸ ਬਜਟ ‘ਚ ਔਰਤਾਂ ਅਤੇ ਲੜਕੀਆਂ ਲਈ ਕਈ ਯੋਜਨਾਵਾਂ ਦਾ ਐਲਾਨ ਕੀਤਾ ਗਿਆ ਹੈ। ਹਰਿਆਣਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਗੁਰੂਗ੍ਰਾਮ, ਫਰੀਦਾਬਾਦ ਅਤੇ ਪੰਚਕੂਲਾ ‘ਚ ਕੰਮਕਾਜੀ ਔਰਤਾਂ ਲਈ ਘਰ ਬਣਾਏ ਜਾਣਗੇ। ਇੱਥੇ ਤਿੰਨ ਮਹਿਲਾ ਆਸ਼ਰਮ ਬਣਾਏ ਜਾਣਗੇ। ਹਰਿਆਣਾ ਸਰਕਾਰ ਨੇ 1.77 ਲੱਖ ਕਰੋੜ ਦਾ ਬਜਟ ਪੇਸ਼ ਕੀਤਾ ਹੈ।

ਇਸਦੇ ਨਾਲ ਹੀ ਸਰਕਾਰ ਨੇ ਪ੍ਰਦੂਸ਼ਣ ਨੂੰ ਘੱਟ ਕਰਨ ਦਾ ਵੀ ਪ੍ਰਬੰਧ ਕੀਤਾ ਹੈ। ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਹੌਟਸਪੌਟਸ ‘ਚ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਇੱਕ ਯੋਜਨਾ ਬਣਾਈ ਜਾਵੇਗੀ, ਜਿਸ ਲਈ ਵਿਸ਼ੇਸ਼ ਫੰਡ ਜਾਰੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਹਿੰਦਰਗੜ੍ਹ, ਭਿਵਾਨੀ, ਜੀਂਦ ਅਤੇ ਗੁਰੂਗ੍ਰਾਮ ਜ਼ਿਲ੍ਹਿਆਂ ‘ਚ ਨਵੇਂ ਮੈਡੀਕਲ ਕਾਲਜ ਅਤੇ ਮੇਵਾਤ ਖੇਤਰ ਦੇ ਨੂਹ ‘ਚ ਸ਼ਹੀਦ ਹਸਨ ਖਾਨ ਮੇਵਾਤੀ ਮੈਡੀਕਲ ਕਾਲਜ ‘ਚ ਡੈਂਟਲ ਕਾਲਜ ਸਥਾਪਤ ਕੀਤੇ ਜਾਣਗੇ।

    ਫਰੀਦਾਬਾਦ ‘ਚ ਸਰਕਾਰੀ ਮੈਡੀਕਲ ਕਾਲਜ ਦੇ ਪੂਰੇ ਸੰਚਾਲਨ ਦੀ ਉਮੀਦ ਹੈ|

ਹਰਿਆਣਾ

ਮਨੋਹਰ ਸਰਕਾਰ ਨੇ ਨਵੇਂ ਬਜਟ ‘ਚ ਇਹ ਵਿਵਸਥਾ ਲਿਆਂਦੀ ਹੈ ਕਿ ਫਰੀਦਾਬਾਦ ਜ਼ਿਲ੍ਹੇ ‘ਚ ਅਟਲ ਬਿਹਾਰੀ ਵਾਜਪਾਈ ਸਰਕਾਰੀ ਮੈਡੀਕਲ ਕਾਲਜ ਦੇ ਵੀ ਪੂਰੀ ਤਰ੍ਹਾਂ ਚਾਲੂ ਹੋਣ ਦੀ ਉਮੀਦ ਹੈ।

ਇਸ ਦੌਰਾਨ ਹਰਿਆਣਾ ਸਰਕਾਰ ਨੇ ਪਲਵਲ, ਚਰਖੀ ਦਾਦਰੀ, ਪੰਚਕੂਲਾ ਅਤੇ ਫਤਿਹਾਬਾਦ ‘ਚ ਮੈਡੀਕਲ ਕਾਲਜ ਖੋਲ੍ਹਣ ਦਾ ਵੀ ਐਲਾਨ ਕੀਤਾ ਹੈ। ਇਨ੍ਹਾਂ ਜ਼ਿਲ੍ਹਿਆਂ ‘ਚ ਜ਼ਮੀਨ ਦੀ ਚੋਣ ਲਈ ਪ੍ਰਾਜੈਕਟ ਤਿਆਰ ਕੀਤਾ ਜਾਵੇਗਾ। ਇਸ ‘ਤੇ ਅਗਲੇ ਤਿੰਨ ਮਹੀਨਿਆਂ ‘ਚ ਕੰਮ ਸ਼ੁਰੂ ਹੋ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ 2025 ਤੱਕ ਹਰਿਆਣਾ ਦੇ ਮੈਡੀਕਲ ਕਾਲਜਾਂ ‘ਚ ਗ੍ਰੈਜੂਏਟ ਸੀਟਾਂ ਦੀ ਗਿਣਤੀ 3,035 ਹੋ ਜਾਵੇਗੀ। ਸਾਰੇ ਕਾਲਜਾਂ ‘ਚ ਘੱਟੋ-ਘੱਟ ਦਸ ਸਮਾਰਟ ਕਲਾਸ ਰੂਮ ਹੋਣਗੇ।

ਇਹ ਵੀ ਪੜ੍ਹੋ….

    ਮਾਨੇਸਰ, ਗੁਰੂਗ੍ਰਾਮ ‘ਚ 500 ਬਿਸਤਰਿਆਂ ਵਾਲਾ ਨਵਾਂ ਈਐਸਆਈ ਹਸਪਤਾਲ

ਹਰਿਆਣਾ

ਹਰਿਆਣਾ ਸਰਕਾਰ ਨੇ ਬਜਟ ‘ਚ ਗੁਰੂਗ੍ਰਾਮ ਦੇ ਮਾਨੇਸਰ ਵਿਖੇ ਇੱਕ ਨਵੇਂ 500 ਬਿਸਤਰਿਆਂ ਵਾਲੇ ਹਸਪਤਾਲ ਦਾ ਨਿਰਮਾਣ ਅਤੇ ਕਰਮਚਾਰੀ ਰਾਜ ਬੀਮਾ ਨਿਗਮ ਗੁਰੂਗ੍ਰਾਮ ‘ਚ 163 ਬਿਸਤਰਿਆਂ ਦੇ ਮੌਜੂਦਾ ਪੱਧਰ ਤੋਂ 500 ਬਿਸਤਰਿਆਂ ਤੱਕ ਵਧਾਇਆ ਜਾਵੇਗਾ । ਇਸ ਤੋਂ ਇਲਾਵਾ ਹਿਸਾਰ, ਰੋਹਤਕ, ਸੋਨੀਪਤ, ਅੰਬਾਲਾ, ਕਰਨਾਲ ਅਤੇ ਪੰਚਕੂਲਾ ‘ਚ 100 ਬਿਸਤਰਿਆਂ ਵਾਲੇ 6 ਨਵੇਂ ਹਸਪਤਾਲ ਬਣਾਏ ਜਾਣਗੇ।

ਹਰਿਆਣਾ

ਬਜਟ ‘ਚ ਕਰਨਾਲ, ਰੋਹਤਕ ਝਰਲੀ, ਭੂਨਾ, ਮੁਲਾਣਾ, ਘਰੌਂਡਾ, ਫਾਰੂਖਨਗਰ, ਕੋਸਲੀ ਸਾਹਾ, ਛਛਰੋਲੀ, ਪਟੌਦੀ, ਗਨੌਰ, ਚਰਖੀ ਦਾਦਰੀ ਅਤੇ ਉਕਲਾਨਾ ਮੰਡੀ ‘ਚ 14 ਨਵੀਆਂ ਈਐਸਆਈ ਡਿਸਪੈਂਸਰੀਆਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਨ੍ਹਾਂ ਦਾ ਨਿਰਮਾਣ ਜਲਦੀ ਹੀ ਸ਼ੁਰੂ ਹੋ ਜਾਵੇਗਾ। ਰਾਜ ‘ਚ ਹੁਨਰ ਨੂੰ ਉਤਸ਼ਾਹਿਤ ਕਰਨ ਲਈ, ਅਟਲ ਟਿੰਕਰਿੰਗ ਲੈਬ ਦੀ ਤਰਜ਼ ‘ਤੇ 50 STEM ਲੈਬਾਂ ਸਥਾਪਤ ਕੀਤੀਆਂ ਜਾਣਗੀਆਂ। ਅੱਠਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਵਿਸ਼ੇ ਅਨੁਸਾਰ ਓਲੰਪੀਆਡ ਸ਼ੁਰੂ ਕੀਤਾ ਜਾਵੇਗਾ।