Governor Banwarilal Purohit

ਪੰਜਾਬ ਦੇ ਰਾਜਪਾਲ ਨੇ ਚੰਡੀਗੜ੍ਹ ਐਸਐਸਪੀ ਦੀ ਨਿਯੁਕਤੀ ਬਾਰੇ CM ਮਾਨ ਦੇ ਪੱਤਰ ਦਾ ਦਿੱਤਾ ਜਵਾਬ

ਚੰਡੀਗੜ੍ਹ 14 ਦਸੰਬਰ 2022: ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ (Banwari Lal Purohit) ਨੇ ਕੁਲਦੀਪ ਚਾਹਲ ਨੂੰ ਐਸਐਸ ਪੀ ਚੰਡੀਗੜ੍ਹ ਵਜੋਂ ਹਟਾਉਣ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੱਤਰ ਦਾ ਜਵਾਬ ਦਿੱਤਾ ਹੈ | ਇਸ ਪੱਤਰ ਰਹੀ ਪੰਜਾਬ ਦੇ ਰਾਜਪਾਲ ਨੇ ਮੁੱਖ ਮੰਤਰੀ ਮਾਨ ਦੇ ਇਤਰਾਜ਼ ਦਾ ਪੂਰੀ ਤਰ੍ਹਾਂ ਖੰਡਨ ਕਰਦੇ ਹੋਏ ਇਹ ਦਾਅਵਾ ਕੀਤਾ ਹੈ ਕਿ ਨਵੰਬਰ ਮਹੀਨੇ ਵਿੱਚ ਹੀ ਇਸ ਮਸਲੇ ਬਾਰੇ ਮੁੱਖ ਸਕੱਤਰ ਪੰਜਾਬ ਬਾਕਾਇਦਾ ਜਾਣਕਾਰੀ ਦੇ ਦਿੱਤੀ ਗਈ ਸੀ |

ਮੁੱਖ ਮੰਤਰੀ ਮਾਨ ਨੂੰ ਲਿਖੀ ਚਿੱਠੀ ਵਿੱਚ ਰਾਜਪਾਲ ਨੇ ਕਿਹਾ ਹੈ ਪੰਜਾਬ ਸਰਕਾਰ ਨੂੰ ਕੁਲਦੀਪ ਚਾਹਲ ਨੂੰ ਹਟਾਉਣ ਦਾ ਕਰਨ ਦੱਸ ਕੇ ਇੱਕ ਨਵਾਂ ਪੈਨਲ ਭੇਜਣ ਲਈ ਪਹਿਲਾਂ ਹੀ ਕਿਹਾ ਗਿਆ ਸੀ | ਉਹਨਾਂ ਚਿੱਠੀ ਵਿਚ ਦੱਸਿਆ ਕਿ ਕੁਲਦੀਪ ਚਾਹਲ ਦੇ ਵਤੀਰੇ ਬਾਰੇ ਗੰਭੀਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ, ਜਿਹਨਾਂ ਦੀ ਉਹਨਾਂ ਪੜਤਾਲ ਕਰਵਾਈ ਤਾਂ ਉਹ ਸਹੀ ਨਿਕਲੀਆਂ। ਇਸੇ ਕਾਰਨ ਉਹਨਾਂ ਕੁਲਦੀਪ ਚਾਹਲ ਨੂੰ ਬਦਲਣ ਦਾ ਫੈਸਲਾ ਲਿਆ ਤੇ ਇਸ ਬਾਰੇ ਪੰਜਾਬ ਦੇ ਮੁੱਖ ਸਕੱਤਰ ਨੂੰ 28 ਨਵੰਬਰ ਨੂੰ ਹੀ ਦੱਸ ਦਿੱਤਾ ਗਿਆ ਸੀ ਅਤੇ ਅਗਲਾ ਐਸ ਐਸ ਪੀ ਲਗਾਉਣ ਵਾਸਤੇ ਉਹ ਪੈਨਲ ਭੇਜਣ।

ਉਹਨਾਂ ਮੁੱਖ ਮੰਤਰੀ ਨੁੰ ਇਹ ਵੀ ਕਿਹਾ ਕਿ ਉਹਨਾਂ ਤੱਥ ਜਾਣੇ ਬਗੈਰ ਹੀ ਰਾਜਪਾਲ ਕੋਲ ਸ਼ਿਕਾਇਤ ਕੀਤੀ ਹੈ ਤੇ ਬਦਲੀ ਦਾ ਮੁੱਦਾ ਪੰਜਾਬ ਬਨਾਮ ਹਰਿਆਣਾ ਬਣਾ ਦਿੱਤਾ ਹੈ। ਉਹਨਾਂ ਦੱਸਿਆ ਕਿ ਕਿਵੇਂ ਇਸ ਮਾਮਲੇ ’ਤੇ ਉਹਨਾਂ ਦੇ ਸਲਾਹਕਾਰ ਨੇ ਵੀ ਮੁੱਖ ਸਕੱਤਰ ਪ੍ਰਵੀਨ ਰੰਜਨ ਨੇ ਮੁੱਖ ਸਕੱਤਰ ਨਾਲ 30 ਨਵੰਬਰ ਨੂੰ ਮੁਲਾਕਾਤ ਕੀਤੀ ਤੇ ਫਿਰ ਪੈਨਲ ਦੀ ਮੰਗ ਕੀਤੀ।

ਪੰਜਾਬ ਦੇ ਰਾਜਪਾਲ ਨੇ ਆਪਣੀ ਚਿੱਠੀ ਵਿਚ ਮੁੱਖ ਮੰਤਰੀ ’ਤੇ ਤੰਜ ਵੀ ਕੱਸਿਆ ਕਿ ਉਹਨਾਂ ਦਿਨਾਂ ਵਿਚ ਤੁਸੀਂ ਗੁਜਰਾਤ ਚੋਣਾਂ ਵਿਚ ਰੁੱਝੇ ਸੀ, ਇਸ ਲਈ ਤੁਹਾਡੇ ਨਾਲ ਰਾਬਤਾ ਨਹੀਂ ਹੋ ਸਕਿਆ। ਰਾਜਪਾਲ ਨੇ ਮੁੱਖ ਮੰਤਰੀ ਕੋਲ ਆਸ਼ੀਸ਼ ਕਪੂਰ ਦੇ ਖਿਲਾਫ ਆਈ ਸ਼ਿਕਾਇਤ ਦਾ ਮਾਮਲਾ ਵੀ ਚੁੱਕਿਆ।

 

Scroll to Top