ਚੰਡੀਗੜ੍ਹ 18 ਅਗਸਤ 2022: ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਜਨਮ ਅਸ਼ਟਮੀ (Janmashtami) ਮੌਕੇ ਲੋਕਾਂ ਨੂੰ ਵਧਾਈਆਂ ਦਿੱਤੀਆਂ | ਉਨ੍ਹਾਂ ਕਿਹਾ ਕਿ ਮੈਂ ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਨੂੰ ਸ਼੍ਰੀ ਕ੍ਰਿਸ਼ਨ ਜਯੰਤੀ ਦੇ ਸ਼ੁਭ ਮੌਕੇ ਦਿਲੋਂ ਵਧਾਈ ਦਿੰਦਾ ਹਾਂ।ਇਹ ਤਿਉਹਾਰ ਬੁਰਾਈ ‘ਤੇ ਚੰਗਿਆਈ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਇਸ ਧਰਤੀ ‘ਤੇ ਭਗਵਾਨ ਕ੍ਰਿਸ਼ਨ ਜੀ ਦੇ ਅਵਤਾਰ ਨੂੰ ਦਰਸਾਉਂਦਾ ਹੈ।
ਕ੍ਰਿਸ਼ਨ ਦੇ ਅਵਤਾਰ ਵਿੱਚ ਭਗਵਾਨ ਭਗਵਦ ਗੀਤਾ ਵਿੱਚ ਆਪਣੀਆਂ ਸਿੱਖਿਆਵਾਂ ਰਾਹੀਂ ਮਨੁੱਖਤਾ ਨੂੰ ਅੱਗੇ ਵਧਣ ਦਾ ਰਸਤਾ ਦਿਖਾਉਂਦੇ ਹੋਏ ਬੁਰੀਆਂ ਸ਼ਕਤੀਆਂ ਦਾ ਨਾਸ਼ ਕਰਦੇ ਹਨ | ਆਓ ਇਸ ਪਵਿੱਤਰ ਮੌਕੇ ਅਸੀਂ ਸਾਰੇ ਆਪਣੇ ਜੀਵਨ ਵਿੱਚ ਨੇਕੀ ਅਤੇ ਚੰਗਿਆਈ ਨੂੰ ਬਰਕਰਾਰ ਰੱਖਣ ਦਾ ਅਹਿਦ ਲਈਏ। ਇਹ ਤਿਉਹਾਰ ਸਾਰਿਆਂ ਲਈ ਸ਼ਾਂਤੀ, ਭਾਈਚਾਰਕ ਸਾਂਝ, ਸਦਭਾਵਨਾ, ਖੁਸ਼ਹਾਲੀ ਅਤੇ ਚੰਗੀ ਸਿਹਤ ਲੈ ਕੇ ਆਵੇ |