ਚੰਡੀਗੜ੍ਹ 11 ਦਸੰਬਰ 2021: ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ (Omicron variant) ਦੇ ਭਾਰਤ ਵਿੱਚ ਹਰ ਦਿਨ ਕੇਸ ਆ ਰਹੇ ਹਨ | ਇਸਦੇ ਚੱਲਦੇ ਭਾਰਤ ਸਰਕਾਰ ਨੇ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ (Omicron variant) ਨੂੰ ਲੈ ਕੇ ਉੱਠ ਰਹੇ ਸਵਾਲਾਂ ਦੇ ਵਿਚਕਾਰ ਲੋਕਾਂ ਨੂੰ ਸਲਾਹ ਦਿੱਤੀ ਹੈ। ਭਾਰਤੀ ਸਿਹਤ ਮੰਤਰਾਲੇ ਨੇ ਓਮੀਕਰੋਨ ਬਾਰੇ ਆਮ ਤੌਰ ‘ਤੇ ਪੁੱਛੇ ਜਾਣ ਵਾਲੇ ਸਵਾਲਾਂ ਦੇ ਦਿੱਤੇ ਹਨ।
ਸਿਹਤ ਮੰਤਰਾਲੇ (Ministry of Health) ਨੇ ਇਹ ਵੀ ਕਿਹਾ ਹੈ ਕਿ ਭਾਰਤ ਵਿੱਚ ਟੀਕਾਕਰਨ ਦੇ ਅੰਕੜਿਆਂ ਅਤੇ ਡੈਲਟਾ ਵੇਰੀਐਂਟ ਦੌਰਾਨ ਲੋਕਾਂ ਵਿੱਚ ਪੈਦਾ ਹੋਈ ਇਮਿਊਨਿਟੀ ਦੇ ਮੱਦੇਨਜ਼ਰ ਓਮੀਕਰੋਨ ਵੇਰੀਐਂਟ ਦੇ ਗੰਭੀਰ ਹੋਣ ਦੀ ਸੰਭਾਵਨਾ ਘੱਟ ਜਤਾਈ ਹੈ।ਇਸਦੇ ਨਾਲ ਹੀ ਮੰਤਰਾਲੇ ਨੇ ਕਿਹਾ ਹੈ ਕਿ ਹਲੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਓਮੀਕਰੋਨ ਵੇਰੀਐਂਟ (Omicron variant) ਦਾ ਰੂਪ ਕਿਸ ਪੈਮਾਨੇ ‘ਤੇ ਫੈਲੇਗਾ ਅਤੇ ਇਸ ਦੀ ਗੰਭੀਰਤਾ ਕੀ ਹੋਵੇਗੀ।ਭਾਰਤੀ ਸਿਹਤ ਮੰਤਰਾਲੇ (Ministry of Health) ਨੇ ਕਿਹਾ ਹੈ ਕਿ ਹਾਲਾਂਕਿ ਵਿਗਿਆਨਕ ਸਬੂਤ ਅਜੇ ਵੀ ਇਕੱਠੇ ਕੀਤੇ ਜਾ ਰਹੇ ਹਨ ਅਤੇ ਨਵੇਂ ਸਬੂਤ ਸਾਹਮਣੇ ਆ ਰਹੇ ਹਨ।
ਸੂਤਰਾਂ ਦੇ ਅਨੁਸਾਰ, ਭਾਰਤ ਦੇ ਚੋਟੀ ਦੇ ਜੀਨੋਮ ਵਿਗਿਆਨੀਆਂ ਨੇ 40 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਵਿਡ ਵੈਕਸੀਨ ਦੀ ਬੂਸਟਰ ਖੁਰਾਕ ਦੀ ਸਿਫਾਰਸ਼ ਕੀਤੀ ਹੈ।ਭਾਰਤ ਸਰਕਾਰ ਨੇ ਕੋਵਿਡ-19 ਦੇ ਵੱਖ-ਵੱਖ ਰੂਪਾਂ ਨੂੰ ਟਰੈਕ ਕਰਨ ਲਈ SARS-CoV-2 ਜੀਨੋਮ ਸੀਕੁਏਂਸਿੰਗ ਲੈਬਾਂ ਦਾ ਇੱਕ ਨੈੱਟਵਰਕ ਸਥਾਪਤ ਕੀਤਾ ਹੈ।