Site icon TheUnmute.com

ਗੁਜਰਾਤ ਦੀ ਸਰਕਾਰ ਉੱਥੋਂ ਦੇ ਮੁੱਖ ਮੰਤਰੀ ਨਹੀਂ, ਸਗੋਂ ਦਿੱਲੀ ਚਲਾ ਰਹੀ ਹੈ: ਪੀ ਚਿਦੰਬਰਮ

P Chidambaram

ਚੰਡੀਗੜ੍ਹ 08 ਨਵੰਬਰ 2022: ਗੁਜਰਾਤ ‘ਚ ਮੋਰਬੀ ਪੁਲ ਹਾਦਸੇ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ (P Chidambaram) ਨੇ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਮੋਰਬੀ ਪੁਲ ਡਿੱਗਣ ਦੀ ਘਟਨਾ ਨੇ ਗੁਜਰਾਤ ਦਾ ਨਾਂ ਸ਼ਰਮਸਾਰ ਕੀਤਾ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਅਜੇ ਤੱਕ ਇਸ ਪੁਲ ਹਾਦਸੇ ਲਈ ਸਰਕਾਰ ਵਲੋਂ ਮੁਆਫੀ ਨਹੀਂ ਮੰਗੀ ਅਤੇ ਨਾ ਹੀ ਕਿਸੇ ਨੇ ਇਸ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫਾ ਦਿੱਤਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੋਏ ਪੁਲ ਹਾਦਸੇ ‘ਚ 135 ਜਣਿਆਂ ਦੀ ਮੌਤ ਹੋ ਗਈ ਸੀ।

ਪੀ ਚਿਦੰਬਰਮ ਨੇ ਵੀ ਪ੍ਰਧਾਨ ਮੰਤਰੀ ਮੋਦੀ ‘ਤੇ ਵੀ ਤੰਜ ਕੱਸਿਆ ਅਤੇ ਕਿਹਾ, ਗੁਜਰਾਤ ਦੀ ਸਰਕਾਰ ਉੱਥੋਂ ਦੇ ਮੁੱਖ ਮੰਤਰੀ ਨਹੀਂ ਚਲਾ ਰਿਹਾ, ਸਗੋਂ ਦਿੱਲੀ ਚਲਾ ਰਹੀ ਹੈ। ਇਸ ਦੌਰਾਨ ਚਿਦੰਬਰਮ ਨੇ ਆਮ ਆਦਮੀ ਪਾਰਟੀ ‘ਤੇ ਵੀ ਨਿਸ਼ਾਨਾ ਸਾਧਿਆ। ਜੇਕਰ ਤੁਸੀਂ ਦਿੱਲੀ ਦੀ ਹਵਾ ਦੀ ਗੁਣਵੱਤਾ ‘ਤੇ ਵਿਸ਼ਵਾਸ ਕਰਦੇ ਹੋ, ਤਾਂ ਤੁਸੀਂ ਗੁਜਰਾਤ ਵਿੱਚ ਅਰਵਿੰਦ ਕੇਜਰੀਵਾਲ ਨੂੰ ਵੋਟ ਨਹੀਂ ਦੇਵੋਗੇ।

Exit mobile version