Site icon TheUnmute.com

Census: ਸਰਕਾਰ ਨੇ ਜਨਗਣਨਾ ਨਿਯਮਾਂ ‘ਚ ਬਦਲਾਅ ਸੰਬੰਧੀ ਨੋਟੀਫਿਕੇਸ਼ਨ ਕੀਤਾ ਜਾਰੀ

Census

ਚੰਡੀਗੜ੍ਹ 12 ਮਾਰਚ 2022: ਭਾਰਤ ਸਰਕਾਰ ਨੇ ਸਰਕਾਰ ਨੇ ਜਨਗਣਨਾ (Census) ਦੇ ਨਿਯਮਾਂ ‘ਚ ਬਦਲਾਅ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ| ਜਨਗਣਨਾ 2021 ਦੇ ਤਹਿਤ ਦੇਸ਼ ਦੇ ਨਾਗਰਿਕਾਂ ਨੂੰ ਆਨਲਾਈਨ ਐਂਟਰੀਆਂ ਕਰਨ ਦੀ ਸਹੂਲਤ ਵੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਟੀਮਾਂ ਵੀ ਆਮ ਵਾਂਗ ਕਾਗਜ਼ੀ ਜਨਗਣਨਾ ਲਈ ਘਰ-ਘਰ ਪੁੱਜਣਗੀਆਂ। ਜੋ ਲੋਕ ਚਾਹੁੰਦੇ ਹਨ ਉਹ ਔਨਲਾਈਨ ਮਾਧਿਅਮ ਰਾਹੀਂ ਗਣਨਾ ਕਰ ਸਕਣਗੇ ਅਤੇ ਐਂਟਰੀ ਜਮ੍ਹਾ ਕਰ ਸਕਣਗੇ।

ਜਨਗਣਨਾ (Census) ਨਿਯਮਾਂ ‘ਚ ਬਦਲਾਅ ਸੰਬੰਧੀ ਜਨਗਣਨਾ ਸੋਧ ਨਿਯਮ 2022 ਦਾ ਨੋਟੀਫਿਕੇਸ਼ਨ ਸ਼ੁੱਕਰਵਾਰ ਰਾਤ ਨੂੰ ਜਾਰੀ ਕੀਤਾ ਗਿਆ। ‘ਇਲੈਕਟ੍ਰਾਨਿਕ ਫਾਰਮ’ ਸ਼ਬਦ ਦਾ ਉਹੀ ਅਰਥ ਹੋਵੇਗਾ ਜੋ ਸੂਚਨਾ ਤਕਨਾਲੋਜੀ ਐਕਟ, 2000 ਦੇ ਸੈਕਸ਼ਨ 2 ਦੀ ਉਪ-ਧਾਰਾ (1) ਦੀ ਧਾਰਾ (r) ‘ਚ ਦਿੱਤਾ ਗਿਆ ਹੈ। ਮੀਡੀਆ, ਚੁੰਬਕੀ, ਆਪਟੀਕਲ, ਕੰਪਿਊਟਰ ਮੈਮੋਰੀ, ਮਾਈਕ੍ਰੋ ਫਿਲਮ, ਕੰਪਿਊਟਰ ਦੁਆਰਾ ਤਿਆਰ ਮਾਈਕ੍ਰੋਫਿਸ਼ ਜਾਂ ਸਮਾਨ ਯੰਤਰ ‘ਚ ਤਿਆਰ, ਪ੍ਰਸਾਰਿਤ, ਪ੍ਰਾਪਤ ਜਾਂ ਸਟੋਰ ਕੀਤੀ ਕੋਈ ਵੀ ਜਾਣਕਾਰੀ ਇਲੈਕਟ੍ਰਾਨਿਕ ਪ੍ਰਕਿਰਤੀ ਦੀ ਮੰਨੀ ਜਾਵੇਗੀ।

Exit mobile version