ਡਕਾਲਾ 11 ਦਸੰਬਰ 2022: ਸਰਕਾਰ ਵਲੋ ਸੂਬੇ ਦੀਆ ਸੜਕਾ ਦੀ ਮੁਰੰਮਤ ਅਤੇ ਨਿਰਮਾਣ ਲਈ ਕਾਰਜ ਆਰੰਭ ਕੀਤਾ ਹੋਇਆ ਹੈ, ਪਰ ਸੂਬੇ ਦੇ ਕੁਝ ਇਲਾਕੇ ਅਜੇ ਵੀ ਇਸ ਤੋਂ ਵਾਂਝੇ ਹਨ, ਜਿਨ੍ਹਾਂ ਵਿੱਚ ਸੜਕਾਂ ਦੀ ਹਾਲਤ ਬੇਹੱਦ ਖ਼ਸਤਾ ਹੈ | ਇਸਦੇ ਨਾਲ ਹੀ ਪਟਿਆਲਾ ਜ਼ਿਲ੍ਹੇ ਵਿੱਚ ਡਕਾਲਾ ਤੋ ਇਤਿਹਾਸਕ ਗੁਰਦੁਆਰਾ ਕਰਹਾਲੀ ਸਾਹਿਬ ਨੂੰ ਜਾਣ ਵਾਲੀ ਸੜਕ ਦੀ ਲੰਮੇ ਸਮੇਂ ਤੋ ਹਾਲਤ ਖ਼ਸਤਾ ਹੈ ਜਿਸ ਕਾਰਨ ਪਿੰਡ ਦੇ ਲੋਕਾਂ ਅਤੇ ਬਾਹਰ ਤੋਂ ਆਉਣ-ਜਾਣ ਵਾਲੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ |
ਇਸ ਸੜਕ ਦੀ ਖ਼ਸਤਾ ਹਾਲਤ ਬਾਰੇ ਖ਼ਬਰਾਂ ਕਈ ਵਾਰ ਮੀਡੀਆ ਵਿੱਚ ਵੀ ਨਸਰ ਹੋ ਚੁਕੀਆਂ ਹਨ, ਸੜਕ ਦੇ ਵਿੱਚ ਪਏ ਵੱਡੇ-ਵੱਡੇ ਟੋਏ ਦੁਰਘਟਨਾ ਦਾ ਵੀ ਕਾਰਨ ਬਣਦੇ ਹਨ, ਪਰ ਪੰਜਾਬ ਸਰਕਾਰ ਨੇ ਇਸ ਸੜਕ ਦੀ ਕੋਈ ਸਾਰ ਨਹੀ ਲਈ। ਹੁਣ ਇਸ ਸੜਕ ਤੇ ਪਏ ਡੂੰਘੇ ਟੋਏ ਨੂੰ ਭਰਨ ਦਾ ਬੀੜਾ ਸਰਕਾਰੀ ਹਾਈ ਸਮਾਰਟ ਸਕੂਲ ਕਰਹਾਲੀ ਸਾਹਿਬ ਦੇ ਮੁੱਖ ਅਧਿਆਪਕ ਗੁਰਪ੍ਰੀਤ ਸਿੰਘ ਢਿੱਲ ਵੱਲੋਂ ਚੁੱਕਿਆ ਗਿਆ ਹੈ |
ਇਸ ਦੌਰਾਨ ਮੁੱਖ ਅਧਿਆਪਕ ਗੁਰਪ੍ਰੀਤ ਸਿੰਘ ਢਿੱਲ ਨੇ ਕਿਹਾ ਕਿ ਇਹ ਸੜਕ ਦੀ ਹਾਲਤ ਬਹੁਤ ਖ਼ਰਾਬ ਹੈ, ਇਹ ਸੜਕ ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ ਅਤੇ ਆਉਣ ਜਾਣ ਵਾਲੇ ਰਾਹਗੀਰਾਂ ਅਤੇ ਸੰਗਤਾ ਬਹੁਤ ਪ੍ਰੇਸ਼ਾਨੀ ਆ ਰਹੀਆਂ ਹਨ , ਮੈਂ ਸੋਚਿਆ ਕਿ ਕੁਝ ਮੁਰੰਮਤ ਕਰਵਾ ਕੇ ਕੁਝ ਸੇਵਾ ਕਰ ਲਈਏ ਬਾਕੀ ਇਹ ਕੰਮ ਸਰਕਾਰਾਂ ਦੇ ਹਨ, ਮੈਂ ਤਾਂ ਇਹ ਕੰਮ ਸੇਵਾ ਭਾਵਨਾ ਨਾਲ ਕਰਵਾ ਰਿਹਾ ਹਾਂ। ਮੁੱਖ ਅਧਿਅਪਕ ਦੇ ਇਸ ਕਾਰਜ ਦੀ ਖੇਤਰ ਦੇ ਲੋਕਾਂ ਵੱਲੋਂ ਭਰਭੂਰ ਪ੍ਰਸੰਸਾ ਕੀਤੀ ਜਾ ਰਹੀ ਹੈ।