July 7, 2024 6:07 pm
ਸ਼ੇਨ ਵਾਰਨ

ਵਾਰਨ ਨੂੰ ਬਚਾਉਣ ਲਈ ਦੋਸਤਾਂ ਨੇ 20 ਮਿੰਟ ਤੱਕ ਕੀਤੀ ਕੋਸ਼ਿਸ਼, ਪਰ ਕਾਮਯਾਬ ਨਹੀਂ ਹੋਏ।

ਸ਼ੇਨ ਵਾਰਨ ਹਾਰਟ ਅਟੈਕ ਤੋਂ ਪਹਿਲਾਂ ਕ੍ਰਿਕਟ ਮੈਚ ਦੇਖ ਰਹੇ ਸਨ। ਦੋਸਤਾਂ ਨੇ 20 ਮਿੰਟ ਤੱਕ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਵਾਰਨ ਨੂੰ ਬਚਾ ਨਾ ਸਕੇ|

ਚੰਡੀਗੜ੍ਹ 05 ਮਾਰਚ 2022: ਆਸਟਰੇਲੀਆ ਦੇ ਮਹਾਨ ਕ੍ਰਿਕਟਰ ਸ਼ੇਨ ਵਾਰਨ 52 ਸਾਲ ਦੀ ਉਮਰ ‘ਚ ਦੁਨੀਆ ਨੂੰ ਅਲਵਿਦਾ ਕਹਿ ਗਏ | ਬੀਤੇ ਦਿਨ ਉਨ੍ਹਾਂ ਦਾ ਥਾਈਲੈਂਡ ‘ਚ ਦਿਹਾਂਤ ਹੋ ਗਿਆ ਹੈ। ਥਾਈਲੈਂਡ ਪੁਲਸ ਮੁਤਾਬਕ ਉਸ ਦੇ ਦੋਸਤਾਂ ਨੇ 20 ਮਿੰਟ ਤੱਕ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਵਾਰਨ ਨੂੰ ਬਚਾ ਨਾ ਸਕੇ| ਮੰਨਿਆ ਜਾ ਰਿਹਾ ਹੈ ਕਿ ਵਾਰਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਦਿਹਾਂਤ ਤੋਂ ਪਹਿਲਾਂ ਉਹ ਕ੍ਰਿਕਟ ਦੇਖ ਰਿਹਾ ਸੀ। ਸੇਂਨ ਵਾਰਨ ਸਭ ਤੋਂ ਸਫਲ ਗੇਂਦਬਾਜ਼ਾਂ ‘ਚੋਂ ਇਕ ਹਨ। ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਹਨ। ਉਸ ਦੇ ਨਾਂ ਇਕ ਹਜ਼ਾਰ ਤੋਂ ਵੱਧ ਅੰਤਰਰਾਸ਼ਟਰੀ ਵਿਕਟਾਂ ਹਨ।

ਸ਼ੇਨ ਵਾਰਨ

ਇਹ ਵੀ ਪੜ੍ਹੋ….

ਸ਼ੇਨ ਵਾਰਨ ਅਤੇ ਉਸਦੇ ਦੋ ਦੋਸਤ ਥਾਈਲੈਂਡ ਦੇ ਇੱਕ ਬੰਗਲੇ ‘ਚ ਠਹਿਰੇ ਹੋਏ ਸਨ। ਸਾਰੇ ਦੋਸਤ ਇਕੱਠੇ ਡਿਨਰ ਕਰਨ ਵਾਲੇ ਸਨ, ਪਰ ਜਦੋਂ ਵਾਰਨ ਡਿਨਰ ਲਈ ਨਹੀਂ ਪਹੁੰਚਿਆ ਤਾਂ ਇਕ ਦੋਸਤ ਉਸ ਦੇ ਕਮਰੇ ‘ਚ ਚਲਾ ਗਿਆ। ਇੱਥੇ ਵਾਰਨ ਦੀ ਹਾਲਤ ਠੀਕ ਨਹੀਂ ਸੀ। ਉਸਦੇ ਦੋਸਤ ਨੇ ਐਂਬੂਲੈਂਸ ਬੁਲਾਈ ਅਤੇ ਉਸਦੇ ਮੂੰਹ ਰਾਹੀਂ ਦੇਣ ਦੀ ਕੋਸ਼ਿਸ਼ ਕੀਤੀ, ਪਰ ਵਾਰਨ ਦੀ ਹਾਲਤ ‘ਚ ਕੋਈ ਬਦਲਾਅ ਨਹੀਂ ਆਇਆ। ਇਸ ਤੋਂ ਬਾਅਦ ਐਮਰਜੈਂਸੀ ਟੀਮ ਪਹੁੰਚੀ ਅਤੇ ਉਸ ਨੇ 10-20 ਮਿੰਟ ਲਈ ਸੀ.ਪੀ.ਆਰ ਵੀ ਦਿੱਤੀ ਪਰ ਕੋਈ ਫਰਕ ਨਹੀਂ ਪਿਆ। ਇਸ ਤੋਂ ਬਾਅਦ ਉੱਥੇ ਐਂਬੂਲੈਂਸ ਪਹੁੰਚੀ ਅਤੇ ਵਾਰਨ ਨੂੰ ਹਸਪਤਾਲ ਲਿਜਾਇਆ ਗਿਆ। ਇੱਥੇ ਵੀ ਉਸ ਨੂੰ ਪੰਜ ਮਿੰਟ ਲਈ ਸੀਪੀਆਰ ਦਿੱਤੀ ਗਈ ਅਤੇ ਪਰ ਕੁਝ ਸਮੇ ਬਾਅਦ ਉਨ੍ਹਾਂ ਦੀ ਮੌਤ ਹੋ ਗਈ।

               ਸ਼ੇਨ ਵਾਰਨ ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਕ੍ਰਿਕਟ ਦੇਖ ਰਿਹਾ ਸੀ|

ਸ਼ੇਨ ਵਾਰਨ

ਸ਼ੇਨ ਵਾਰਨ ਹਾਰਟ ਅਟੈਕ ਤੋਂ ਪਹਿਲਾਂ ਕ੍ਰਿਕਟ ਦੇਖ ਰਹੇ ਸਨ। ਉਸ ਦੇ ਦੋਸਤ ਏਰਸਕਾਈਨ ਨੇ ਦੱਸਿਆ ਹੈ ਕਿ ਵਾਰਨ ਬਾਰੇ ਲੋਕ ਮੰਨਦੇ ਸਨ ਕਿ ਉਹ ਬਹੁਤ ਵੱਡਾ ਸ਼ਰਾਬੀ ਹੈ, ਪਰ ਅਜਿਹਾ ਨਹੀਂ ਸੀ। ਉਹ ਸ਼ਰਾਬ ਨਹੀਂ ਪੀ ਰਿਹਾ ਸੀ। ਵਾਰਨ ਨੇ ਆਪਣਾ ਭਾਰ ਘੱਟ ਕਰਨਾ ਸੀ । ਇਸ ਕਾਰਨ ਉਹ ਡਾਈਟ ‘ਤੇ ਸੀ। ਅਰਸਕਾਈਨ ਨੇ ਵਾਰਨ ਨੂੰ ਕਈ ਸਾਲ ਪਹਿਲਾਂ ਵਾਈਨ ਦਾ ਇੱਕ ਕਰੇਟ ਦਿੱਤਾ ਸੀ, ਜੋ ਅੱਜ ਵੀ ਰੱਖਿਆ ਹੋਇਆ ਹੈ। ਵਾਰਨ ਆਪਣੇ ਬੱਚਿਆਂ ਨਾਲ ਰਹਿਣਾ ਚਾਹੁੰਦਾ ਸੀ। ਉਸਨੂੰ ਪੋਕਰ ਅਤੇ ਗੋਲਫ ਖੇਡਣਾ ਪਸੰਦ ਸੀ। ਸ਼ੇਨ ਵਾਰਨ ਕਾਫ਼ੀ ਸਮਾਂ ਗੋਲਫ ਖੇਡਦਾ ਰਹਿੰਦਾ ਸੀ।

               ਸ਼ੇਨ ਵਾਰਨ ਦੁਨੀਆ ਦੇ ਮਹਾਨ ਖਿਡਾਰੀਆਂ ‘ਚੋਂ ਇੱਕ ਹੈ |

ਸ਼ੇਨ ਵਾਰਨ

ਵਾਰਨ ਨੇ ਆਸਟ੍ਰੇਲੀਆ ਲਈ ਟੈਸਟ ‘ਚ 708 ਅਤੇ 194 ਵਨਡੇ ‘ਚ 293 ਵਿਕਟਾਂ ਲਈਆਂ ਹਨ। ਉਸ ਨੇ ਬੱਲੇ ਨਾਲ 3,154 ਟੈਸਟ ਦੌੜਾਂ ਬਣਾਈਆਂ। ਉਸਨੇ ਵਨਡੇ ‘ਚ 1,018 ਦੌੜਾਂ ਬਣਾਈਆਂ। ਵਾਰਨ ਅੰਤਰਰਾਸ਼ਟਰੀ ਕ੍ਰਿਕਟ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਦੂਜੇ ਗੇਂਦਬਾਜ਼ ਹਨ।