July 7, 2024 8:53 pm
navjot-singh

ਪੰਜਾਬ ਵਿੱਚ ਚੱਲ ਰਹੇ ਪ੍ਰਫੁੱਲਿਤ ਮਾਫੀਆ ਨੂੰ ਖ਼ਤਮ ਕੀਤਾ ਜਾਵੇਗਾ ਜਲਦ :ਨਵਜੋਤ ਸਿੰਘ ਸਿੱਧੂ

ਚੰਡੀਗੜ੍ਹ 26 ਨਵੰਬਰ 2021 : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਅੰਮ੍ਰਿਤਸਰ ਤੋਂ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ, ਉੱਥੇ ਉਨ੍ਹਾਂ ਨੇ ਕਿਹਾ ਕਿ ਪਿਛਲੇ ਤੀਹ ਸਾਲਾਂ ਦੇ ਵਿੱਚ ਕਿਸਾਨਾਂ ਨੂੰ ਸਿਰਫ਼ ਸਿਰਫ਼ 1300 ਰੁਪਿਆ ਹੀ ਵਿਰਦੀ ਮਿਲ ਸਕੀ ਹਨ, ਉਥੇ ਨਾਲ ਹੀ ਕਿਹਾ ਕਿ ਜੇਕਰ 34 ਬਾਰਡਰ ਦੇ ਉੱਤੇ ਬਾਸਮਤੀ ਦਾ ਹੀ ਵਪਾਰ ਕੀਤਾ ਜਾਵੇ ਤਾਂ ਚਾਰ ਹਜ਼ਾਰ ਰੁਪਿਆ ਪਰ ਕਵਿੰਟਲ ਵੱਧ ਕਿਸਾਨਾਂ ਨੂੰ ਮਿਲ ਸਕਦਾ ਹੈ, ਪਰ ਸਰਕਾਰਾਂ ਦੀ ਨੀਅਤ ਨਹੀਂ ਹੈ,

ਉੱਥੇ ਹੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 2017 ਦੇ ਵਿਚ ਜੋ ਅਧਾਰ ਸਾਡੀ ਸਰਕਾਰ ਵੱਲੋਂ ਤੈਅ ਕੀਤਾ ਗਿਆ ਸੀ ਅਤੇ ਉਸੇ ਤੇ ਹੀ ਆਪਣੀ ਸਰਕਾਰ ਬਣਾਈ ਗਈ ਸੀ ਲੇਕਿਨ ਅਜੇ ਤੱਕ ਉਸ ਨੂੰ ਪੂਰਾ ਨਹੀਂ ਕੀਤਾ ਗਿਆ ਸੀ, ਉੱਥੇ ਹੀ ਉਨ੍ਹਾਂ ਨੇ ਕਿਹਾ ਕਿ 2017 ਦੇ ਵਿਚ ਬੇਅਦਬੀ ਅਤੇ ਨਸ਼ਾ ਦੇ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਹੁਤ ਸਾਰੇ ਵਾਅਦੇ ਕੀਤੇ ਗਏ ਸਨ, ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਤਿੰਨ ਵਾਰ ਹਾਈ ਕੋਰਟ ਇਸ ਤੇ ਨਿਰਦੇਸ਼ ਤੇ ਵੀ ਅੱਜ ਤਕ ਉਨ੍ਹਾਂ ਦੇ ਉੱਤੇ ਕਾਰਵਾਈ ਨਹੀਂ ਹੋ ਸਕੀ ਜੋ ਬਰਗਾੜੀ ਦੇ ਦੋਸ਼ੀ ਸਨ,

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਬੇਅਦਬੀ ਅਤੇ ਨਸ਼ਾ ਤਸਕਰਾਂ ਦੇ ਉੱਤੇ ਇਕ ਵਾਰ ਫਿਰ ਤੋਂ ਨਿਸ਼ਾਨਾ ਸਾਧਿਆ ਗਿਆ, ਉੱਥੇ ਉਨ੍ਹਾਂ ਅਜੇ ਗੱਲਬਾਤ ਕਰਦੇ ਹੋਏ ਕਿਹਾ ਕਿ ਮਾਨਯੋਗ ਕੋਰਟ ਵਿੱਚ ਵਿੱਚੋਂ ਸਾਫ਼ ਕਿਹਾ ਗਿਆ ਕਿ ਨਸ਼ਾ ਤਸਕਰੀ ਪੁੱਜੇ ਨੇਤਾਵਾਂ ਦਾ ਹੱਥ ਜ਼ਰੂਰ ਹੈ, ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਾਰਾਂ ਲੱਖ ਟ੍ਰੈਮਾਡੋਲ ਟੈਬਲੇਟ ਪੰਜਾਬ ਵਿੱਚ ਫੜੀ ਗਈ ਸੀ ਇਸ ਤੇ ਹਾਈ ਕੋਰਟ ਦੀ ਟਿੱਪਣੀ ਆਈ ਸੀ ਕਿ ਪੰਜਾਬ ਸਰਕਾਰ ਤੇ ਨੇਤਾ ਹੀ ਖ਼ੁਦ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ, ਉੱਥੇ ਹੀ ਐੱਨ.ਡੀ.ਪੀ.ਐੱਸ. ਦੇ ਦਾਅਵੇ ਤੇ ਬੋਲਦੇ ਹੋਏ ਨੂੰ ਕਿਹਾ ਕਿ ਪੰਜਾਬ ਚ ਨਸ਼ਾ ਤਸਕਰੀ ਚ ਨੰਬਰ 1 ਤੇ ਹੈ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸਨ ਕਿ ਚਾਰ ਹਫ਼ਤਿਆਂ ਵਿੱਚ ਅਸੀਂ ਨਸ਼ਾ ਖਤਮ ਕਰ ਦਿਆਂਗੇ ਉੱਥੇ ਰਣ ਕਹਿ ਕੇ ਬਰਗਾੜੀ ਮੁੱਦੇ ਦੇ ਉੱਤੇ ਸੁਮੇਧ ਸਿੰਘ ਸੈਣੀ ਨੂੰ ਸਰਕਾਰਾਂ ਹੀ ਬਰੈਕਟ ਬੇਲ ਜਦੋਂ ਸ਼ਾਮ ਨੂੰ ਔਰੰਗਾਬਾਦ ਮਿਲ ਜਾਂਦੀ ਹੈ, ਉੱਥੇ ਹੀ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਰੀਸ਼ ਰਾਵਤ ਨੂੰ ਆਪਣੇ ਸੰਗਠਨ ਬਣਾ ਕੇ ਭੇਜ ਦਿੱਤਾ ਗਿਆ ਹੈ ਅਤੇ ਉਸ ਤੇ ਜਲਦ ਹੀ ਫੈਸਲਾ ਵੀ ਆ ਜਾਵੇਗਾ,

ਇਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਪਾਰਟੀ ਦੇ ਹੀ ਸਾਬਕਾ ਪ੍ਰਧਾਨ ਸੁਨੀਲ ਜਾਖੜ ਤੇ ਸਵਾਲ ਪੁੱਜੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਤਰ੍ਹਾਂ ਦੀ ਵਾਜ ਵਿਚ ਕਦੀ ਵੀ ਬੇਅਦਬੀ ਦਾ ਮਾਮਲਾ ਨਹੀਂ ਚੁੱਕਿਆ ਗਿਆ, ਉਨ੍ਹਾਂ ਕਿਹਾ ਕਿ ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਿਰਫ਼ ਸਿਰਫ਼ ਟਵੀਟ ਕਰ ਸਕਦੇ ਹਨ ਹੋਰ ਕੁਝ ਨਹੀਂ ਉਹਦੇ ਨਾਲ ਕਿਹਾ ਕਿ ਸੁਮੇਧ ਸਿੰਘ ਸੈਣੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਸਾਫ ਹੋ ਪਾਏਗਾ ਕਿ ਬੇਅਦਬੀ ਦਾ ਦੋਸ਼ੀ ਕੌਣ ਹੈ, ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਢੇ ਚਾਰ ਸਾਲ ਮਹਿਲ ਚੋਂ ਬਾਹਰ ਨਹੀਂ ਨਿਕਲੇ ਪਰ ਕੱਲ੍ਹ ਉਹ ਆਪਣੇ ਮੇਅਰ ਨੂੰ ਬਚਾਉਣ ਵਾਸਤੇ ਮੇਅਰ ਦਫ਼ਤਰ ਪਹੁੰਚੇ ਸਨ, ਉੱਥੇ ਇੱਕ ਵਾਰ ਫਿਰ ਤੋਂ ਨਵਜੋਤ ਸਿੰਘ ਸਿੱਧੂ ਨੇ ਕਿਸਾਨਾਂ ਦੇ ਹੱਕ ਚ ਬੋਲਦੇ ਹੋਏ ਕਿਹਾ ਕਿ ਇਹ ਇਸ ਤਰ੍ਹਾਂ ਦਾ ਅੰਦੋਲਨ ਸੀ ਜਿਸ ਨੇ ਸਾਰਿਆਂ ਨੂੰ ਹੀ ਜੁਆਬਦੇਹ ਬਣਾਇਆ ਹੈ ਅਤੇ ਲੋਕਾਂ ਕੋਲੋਂ ਅਤੇ ਸਰਕਾਰਾਂ ਕੁਝ ਸਵਾਲ ਪੁੱਛਿਆ ਹੈ ਅਤੇ ਜੁਆਬਦੇਹ ਬਣਾਇਆ ਹੈ, ਉਨ੍ਹਾਂ ਕਿਹਾ ਕਿ ਪੱਗੜੀ ਸੰਭਾਲ ਜੱਟਾ ਦੇ ਅੰਦੋਲਨ ਦੇ ਤਹਿਤ ਹੀ ਇਹ ਅੰਦੋਲਨ ਕਿਸਾਨਾਂ ਦਾ ਚੱਲਿਆ ਸੀ, ਇਹ ਸਾਰੇ ਹਿੰਦੁਸਤਾਨ ਦਾ ਕਿਸਾਨ ਆਤਮ ਨਿਰਭਰ ਹੋਣਾ ਚਾਹੀਦਾ ਹੈ, ਨਵਜੋਤ ਸਿੰਘ ਸਿੱਧੂ ਨੇ ਬੋਲਦੇ ਹੋਏ ਕਿਹਾ ਕਿ ਬਾਰਡਰਾਂ ਦੇ ਉੱਤੇ ਬਾਸਮਤੀ ਚਾਰ ਸੌ ਰੁਪਿਆ ਹੋਰ ਮਹਿੰਗਾ ਵਿਕ ਸਕਦੀ ਹੈ ਪਰ ਸਰਕਾਰਾਂ ਦੀ ਨੀਅਤ ਹੀ ਨਹੀਂ ਹੈ,