ਚੰਡੀਗੜ੍ਹ 01 ਨਵੰਬਰ 2022: ਨਵੀਂ ਦਿੱਲੀ ਵੱਲ ਆਉਣ ਵਾਲੀ ਨੇਪਾਲ ਏਅਰਲਾਈਨਜ਼ ਕਾਰਪੋਰੇਸ਼ਨ (ਐਨਏਸੀ) ਦੀ ਉਡਾਣ ਨੂੰ ਆਖ਼ਰੀ ਸਮੇਂ ‘ਤੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਲਈ ਹਵਾਬਾਜ਼ੀ ਅਥਾਰਟੀ ਦੁਆਰਾ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਨਾਲ 254 ਯਾਤਰੀ ਫਸ ਗਏ ਹਨ ।
ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ (ਟੀਆਈਏ) ਦੇ ਬੁਲਾਰੇ ਟੇਕਨਾਥ ਸਿਤੌਲਾ ਨੇ ਕਿਹਾ ਕਿ “ਫਲਾਈਟ ਦੀ ਤਾਰੀਖ ਤੈਅ ਨਹੀਂ ਕੀਤੀ ਗਈ ਸੀ ਇਸ ਲਈ ਸੋਮਵਾਰ ਨੂੰ ਉਡਾਣ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਸੀ।” ਯਾਤਰੀਆਂ ਨੂੰ ਬੋਰਡਿੰਗ ਪਾਸ ਜਾਰੀ ਕੀਤੇ ਜਾਣ ਤੋਂ ਬਾਅਦ ਫਲਾਈਟ ਰੱਦ ਕਰ ਦਿੱਤੀ ਗਈ।
ਐਨ.ਏ.ਏ.ਸੀ ਨੂੰ ਸਵੇਰੇ ਨਵੀਂ ਦਿੱਲੀ ਲਈ ਉਡਾਣ ਦੀ ਇਜਾਜ਼ਤ ਦਿੱਤੀ ਗਈ ਸੀ, ਪਰ ਦੁਪਹਿਰ ਨੂੰ ਫਲਾਈਟ ਨੂੰ ਉਡਾਨ ਭਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਐੱਨਏਸੀ ਅਧਿਕਾਰੀਆਂ ਨੂੰ ਪਤਾ ਸੀ ਕਿ ਦੁਪਹਿਰ ਵੇਲੇ ਕੋਈ ਫਲਾਈਟ ਤੈਅ ਨਹੀਂ ਸੀ, ਇਸ ਦੇ ਬਾਵਜੂਦ ਉਨ੍ਹਾਂ ਨੇ ਯਾਤਰੀਆਂ ਨੂੰ ਸੂਚਿਤ ਨਹੀਂ ਕੀਤਾ।
ਨੇਪਾਲ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ (CAAN) ਦੇ ਇੱਕ ਅਧਿਕਾਰੀ ਨੇ ਕਿਹਾ ਕਿ ਰੈਗੂਲੇਟਰੀ ਸੰਸਥਾ ਨੇ ਸੋਮਵਾਰ ਤੋਂ ਸ਼ੁਰੂ ਹੋਏ ਹਫ਼ਤੇ ਤੋਂ ਨਵੀਂ ਦਿੱਲੀ ਲਈ ਐਨ.ਏ.ਏ.ਸੀ ਉਡਾਣਾਂ ਦੀ ਗਿਣਤੀ 14 ਤੋਂ ਘਟਾ ਕੇ 10 ਕਰ ਦਿੱਤੀ ਹੈ।