July 4, 2024 11:07 pm
ਬੈਂਗਲੁਰੂ

ਬੈਂਗਲੁਰੂ ਤੋਂ ਪਟਨਾ ਫਲਾਈਟ ਦੀ ਨਾਗਪੁਰ ‘ਚ ਐਮਰਜੈਂਸੀ ਲੈਂਡਿੰਗ

ਚੰਡੀਗੜ੍ਹ, 27 ਨਵੰਬਰ 2021 : ਬੈਂਗਲੁਰੂ ਤੋਂ ਪਟਨਾ ਜਾ ਰਹੇ ਗੋ ਏਅਰ ਦੇ ਜਹਾਜ਼ ਦੀ ਨਾਗਪੁਰ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਗਈ। ਐਮਰਜੈਂਸੀ ਲੈਂਡਿੰਗ ਕਾਰਨ ਜਹਾਜ਼ ‘ਚ ਸਵਾਰ 139 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਹੈਰਾਨ ਰਹਿ ਗਏ। ਦੱਸਿਆ ਜਾ ਰਿਹਾ ਹੈ ਕਿ ਇੰਜਣ ਦੀ ਖਰਾਬੀ  ਕਾਰਨ ਪਾਇਲਟਾਂ ਨੇ ਅਚਾਨਕ ਜਹਾਜ਼ ਨੂੰ ਲੈਂਡ ਕਰਨ ਦਾ ਫੈਸਲਾ ਕੀਤਾ। ਫਿਲਹਾਲ ਸਾਰੇ ਯਾਤਰੀ ਸੁਰੱਖਿਅਤ ਹਨ।