Site icon TheUnmute.com

ਮੰਡੀ ਅਰਨੀਵਾਲਾ ਨੂੰ ਮਿਲੀ ਪਹਿਲੀ ਟਰੱਕ ਯੂਨੀਅਨ, MLA ਗੋਲਡੀ ਕੰਬੋਜ ਨੇ ਕੀਤਾ ਉਦਘਾਟਨ

Arniwala

ਜਲਾਲਾਬਾਦ, 20 ਅਪ੍ਰੈਲ, 2023: ਬਲਾਕ ਅਰਨੀਵਾਲਾ (Arniwala) ਦੇ ਟਰੱਕ ਆਪ੍ਰੇਟਰਾਂ ਦੀ ਕਾਫੀ ਸਮੇਂ ਤੋਂ ਮੰਡੀ ਅਰਨੀਵਾਲਾ ‘ਚ ਆਪਣੀ ਵੱਖਰੀ ਟਰੱਕ ਯੂਨੀਅਨ ਦੀ ਮੰਗ ਨੂੰ ਅੱਜ ਬੂਰ ਪਿਆ। ਜਦੋਂ ਹਲਕਾ ਜਲਾਲਾਬਾਦ ਦੇ ਵਿਧਾਇਕ ਵਲੋਂ ਅਪ੍ਰੇਟਰਾਂ ਦੀਆਂ ਮੰਗਾਂ ਤੇ ਮੁਸ਼ਕਲਾਂ ਨੂੰ ਧਿਆਨ ‘ਚ ਰੱਖਦਿਆਂ ਹੋਇਆ ਅਰਨੀਵਾਲਾ ‘ਚ ਟਰੱਕ ਯੂਨੀਅਨ ਦਾ ਗਠਨ ਕੀਤਾ। ਜਿਸ ਨਾਲ ਬਲਾਕ ਅਰਨੀਵਾਲਾ ਦੇ ਕਿਸਾਨਾਂ ਆੜਤੀਆ ਆਦਿ ਨੂੰ ਆਪਣੇ ਸਮਾਨ ਦੀ ਢੋਆ-ਢੁਆਈ ਵਾਸਤੇ ਹੁਣ ਮੰਡੀ ‘ਚ ਹੀ ਅਸਾਨੀ ਤੇ ਘੱਟ ਰੇਟਾਂ ‘ਤੇ ਟਰੱਕ ਆਦਿ ਮਿਲ ਸਕਣਗੇ।

ਜਿਸ ‘ਚ ਸਾਰੇ ਹੀ ਟਰੱਕ ਆਪ੍ਰੇਟਰਾਂ ਦੀ ਸਰਵਸੰਮਤੀ ਨਾਲ ਅਰਨੀਵਾਲਾ (Arniwala) ਟਰੱਕ ਯੂਨੀਅਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਭੁੱਲਰ ਚੱਕ ਡੱਬ ਵਾਲਾ ਨੂੰ ਬਣਾਇਆ ਗਿਆ ਹੈ ਤੇ ਵਾਈਸ ਪ੍ਰਧਾਨ ਛਿੰਦਰਪਾਲ ਸਿੰਘ ਗੋਸ਼ਾ ਅਰਨੀਵਾਲਾ ਨੂੰ ਬਣਾਇਆ ਗਿਆ ਹੈ। ਇਸ ਮੌਕੇ ਤੇ ਹਲਕਾ ਵਿਧਾਇਕ ਨੇ ਗੋਲਡੀ ਕੰਬੋਜ ਨੇ ਕਿਹਾ ਕਿ ਬਲਾਕ ਅਰਨੀਵਾਲਾ ਚ 25 ਤੋਂ 30 ਮੰਡੀਆਂ ਆਉਦੀਆਂ ਹਨ ਤੇ ਇਕ ਵੱਡੀ ਮੈਗਾ ਫੂਡ ਪਾਰਕ ਆਉਂਦੀ ਹੈ। ਨੇੜੇ ਹੀ ਯੂਨੀਅਨ ਬਣਨ ਦੇ ਨਾਲ ਮੰਡੀਆਂ ਆਦਿ ‘ਚ ਜਲਦ ਕਣਕ ਆਦਿ ਦੀ ਲਿਫਟਿੰਗ ਹੋਵੇਗੀ। ਟਰੱਕ ਅਪ੍ਰੇਟਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।

ਇਸ ਮੌਕੇ ਯੂਨੀਅਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਹਲਕਾ ਜਲਾਲਾਬਾਦ ਦੇ ਵਿਧਾਇਕ ਐਡਵੋਕੇਟ ਜਗਦੀਪ ਕੰਬੋਜ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਸਾਰੇ ਹੀ ਟਰੱਕ ਅਪ੍ਰੇਟਰਾਂ ਨੂੰ ਨਾਲ ਲੈ ਕੇ ਚੱਲਣਗੇ। ਆਪ੍ਰੇਟਰਾਂ ਨੂੰ ਕੰਮ ‘ਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਸਾਰੇ ਆਪ੍ਰੇਟਰ ਭਰਾ ਬੈਠ ਕੇ ਮੀਟਿੰਗ ਕਰ ਕੰਮਾਂ ‘ਚ ਹੋਰ ਬਿਹਤਰੀ ਲਈ ਦਿਨ ਰਾਤ ਇਕ ਕਰਨਗੇ। ਇਸ ਮੌਕੇ ਵਾਈਸ ਪ੍ਰਧਾਨ ਛਿੰਦਰਪਾਲ ਸਿੰਘ ਵਲੋਂ ਵੀ ਇਸ ਮਾਨ ਸਤਿਕਾਰ ਵਾਸਤੇ ਐਮ.ਐਲ.ਏ ਜਗਦੀਪ ਕੰਬੋਜ ਦਾ ਧੰਨਵਾਦ ਕੀਤਾ।

Exit mobile version