Site icon TheUnmute.com

ਮੋਹਾਲੀ ਵਿਖੇ ਹੋਵੇਗਾ ਭਾਰਤ-ਆਸਟ੍ਰੇਲੀਆ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ, ਪੜ੍ਹੋ ਪੂਰੇ ਵੇਰਵੇ

India

ਚੰਡੀਗੜ੍ਹ, 19 ਸਤੰਬਰ 2023: ਏਸ਼ੀਆ ਕੱਪ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ (India) ਦੀ ਨਜ਼ਰ ਹੁਣ ਵਿਸ਼ਵ ਕੱਪ ‘ਤੇ ਹੈ। ਭਾਰਤੀ ਟੀਮ 2011 ਤੋਂ ਬਾਅਦ ਇਹ ਖ਼ਿਤਾਬ ਜਿੱਤਣ ਦੀ ਤਿਆਰੀ ਕਰ ਰਹੀ ਹੈ। ਇਸ ਲੜੀ ‘ਚ ਹੁਣ ਭਾਰਤ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ। ਭਾਰਤ 5 ਅਕਤੂਬਰ ਤੋਂ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਵਨਡੇ ਸੀਰੀਜ਼ ‘ਚ ਆਸਟ੍ਰੇਲੀਆ (Australia) ਦਾ ਸਾਹਮਣਾ ਕਰੇਗਾ। ਰੋਹਿਤ ਸ਼ਰਮਾ ਦੀ ਟੀਮ ਵਨਡੇ ਕ੍ਰਿਕਟ ਦੇ ਸਭ ਤੋਂ ਵੱਡੇ ਟੂਰਨਾਮੈਂਟ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ‘ਤੇ ਧਿਆਨ ਦੇਵੇਗੀ।

ਕੰਗਾਰੂ ਟੀਮ ਭਾਰਤ ਦੌਰੇ ‘ਤੇ ਵਨਡੇ ਅਤੇ ਟੀ-20 ਸੀਰੀਜ਼ ਖੇਡੇਗੀ। ਵਿਸ਼ਵ ਕੱਪ ਤੋਂ ਪਹਿਲਾਂ ਤਿੰਨ ਵਨਡੇ ਮੈਚ ਖੇਡੇ ਜਾਣਗੇ। ਵਿਸ਼ਵ ਕੱਪ ਤੋਂ ਬਾਅਦ ਟੀ-20 ਸੀਰੀਜ਼ ਹੋਵੇਗੀ। ਫਿਰ ਕੰਗਾਰੂ ਟੀਮ 23 ਨਵੰਬਰ ਤੋਂ 3 ਦਸੰਬਰ ਦਰਮਿਆਨ ਪੰਜ ਟੀ-20 ਮੈਚ ਖੇਡੇਗੀ। ਵਨਡੇ ਸੀਰੀਜ਼ 22 ਸਤੰਬਰ ਤੋਂ ਸ਼ੁਰੂ ਹੋਵੇਗੀ। ਦੂਜਾ ਮੈਚ 24 ਅਤੇ ਤੀਜਾ 27 ਸਤੰਬਰ ਨੂੰ ਖੇਡਿਆ ਜਾਵੇਗਾ। ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ ਮੋਹਾਲੀ, ਦੂਜਾ ਇੰਦੌਰ ਅਤੇ ਤੀਜਾ ਰਾਜਕੋਟ ‘ਚ ਖੇਡਿਆ ਜਾਵੇਗਾ। ਭਾਰਤ ਅਤੇ ਆਸਟ੍ਰੇਲੀਆ ਵਨਡੇ ਸੀਰੀਜ਼ ਦੇ ਤਿੰਨੋਂ ਮੈਚ ਦੁਪਹਿਰ 1:30 ਵਜੇ ਤੋਂ ਖੇਡੇ ਜਾਣਗੇ।

ਭਾਰਤ (India) ਅਤੇ ਆਸਟ੍ਰੇਲੀਆ ਵਿਚਾਲੇ ਹੁਣ ਤੱਕ 146 ਵਨਡੇ ਮੈਚ ਖੇਡੇ ਜਾ ਚੁੱਕੇ ਹਨ। ਇਸ ਦੌਰਾਨ ਕੰਗਾਰੂ ਟੀਮ ਨੇ 82 ਮੈਚ ਜਿੱਤੇ ਹਨ। ਭਾਰਤ ਨੂੰ 54 ਮੈਚਾਂ ਵਿੱਚ ਸਫਲਤਾ ਮਿਲੀ ਹੈ। 10 ਮੈਚ ਬੇਨਤੀਜਾ ਰਹੇ ਹਨ।

ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਨਡੇ ਸੀਰੀਜ਼ ਦਾ ਸਪੋਰਟਸ 18 ਚੈਨਲ ‘ਤੇ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਡੀਡੀ ਫ੍ਰੀ ਡਿਸ਼ ਦੀ ਵਰਤੋਂ ਕਰਨ ਵਾਲੇ ਦਰਸ਼ਕ ਡੀਡੀ ਸਪੋਰਟਸ ‘ਤੇ ਮੈਚ ਮੁਫਤ ਦੇਖ ਸਕਣਗੇ।

ਭਾਰਤੀ ਟੀਮ (ਪਹਿਲੇ ਦੋ ਵਨਡੇ ਮੈਚਾਂ ਲਈ)

ਕੇਐੱਲ ਰਾਹੁਲ (ਕਪਤਾਨ/ਵਿਕਟਕੀਪਰ) ਸ਼ੁਭਮਨ ਗਿੱਲ, ਰੁਤੁਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ (ਉਪ ਕਪਤਾਨ), ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਮੁਹੰਮਦ ਸ਼ਮੀ, ਤਿਲਕ ਵਰਮਾ, ਪ੍ਰਸਿੱਧ ਕ੍ਰਿਸ਼ਨ, ਰਵੀਚੰਦਰਨ ਅਸ਼ਵਿਨ, ਵਾਸ਼ਿੰਗਟਨ ਸੁੰਦਰ ਸ਼ਾਮਲ ਹਨ |

ਤੀਜੇ ਮੈਚ ਲਈ ਭਾਰਤੀ ਟੀਮ

ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਮੁਹੰਮਦ ਸ਼ਮੀ, ਹਾਰਦਿਕ ਪੰਡਯਾ (ਉਪ ਕਪਤਾਨ), ਵਿਰਾਟ ਕੋਹਲੀ, ਕੁਲਦੀਪ ਯਾਦਵ, ਅਕਸ਼ਰ ਪਟੇਲ (ਫਿਟਨੈਸ ਉੱਤੇ ਸ਼ੱਕ), ਰਵੀਚੰਦਰਨ ਅਸ਼ਵਿਨ, ਵਾਸ਼ਿੰਗਟਨ ਸੁੰਦਰ।

Exit mobile version