ਚੰਡੀਗੜ੍ਹ 29 ਸਤੰਬਰ 2022: ਸਵਦੇਸ਼ੀ ਤੌਰ ‘ਤੇ ਤਿਆਰ ਕੀਤਾ ਗਿਆ ਹਲਕਾ ਲੜਾਕੂ ਹੈਲੀਕਾਪਟਰ (LCH) ਅੱਜ ਭਾਰਤੀ ਸੈਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਭਾਰਤੀ ਫੌਜ ਨੇ ਦੱਸਿਆ ਕਿ ਪਹਿਲਾ ਸਵਦੇਸ਼ੀ ਐੱਲ ਸੀ ਐੱਚ (LCH) ਰਸਮੀ ਤੌਰ ‘ਤੇ ਐੱਚ ਏ ਐੱਲ (HAL) ਦੁਆਰਾ ਡਾਇਰੈਕਟਰ ਜਨਰਲ, ਆਰਮੀ ਏਵੀਏਸ਼ਨ ਕੋਰ ਨੂੰ ਸੌਂਪਿਆ ਗਿਆ ਹੈ। ਇਸ ਨਾਲ ਫੌਜ ਦੀ ਲੜਾਕੂ ਸਮਰੱਥਾ ‘ਚ ਕਾਫੀ ਵਾਧਾ ਹੋਵੇਗਾ।
ਏਅਰ ਮਾਰਸ਼ਲ ਵਿਭਾਸ ਪਾਂਡੇ ਨੇ ਕਿਹਾ ਕਿ ਭਾਰਤੀ ਉਦਯੋਗ ਕੋਲ ਇਸ ਦੇ ਸਵਦੇਸ਼ੀ ਪ੍ਰੋਗਰਾਮ ਵਿੱਚ IAF ਨੂੰ ਸਮਰਥਨ ਦੇਣ ਦੀ ਸਮਰੱਥਾ ਹੈ। ਇੱਥੇ ਬਾਹਰਵਾਰ ਸੁਲੂਰ ਵਿਖੇ 5 ਬੇਸ ਰਿਪੇਅਰ ਡਿਪੂ ਦੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਪਾਂਡੇ ਨੇ ਕੋਇੰਬਟੂਰ ਜ਼ਿਲ੍ਹਾ ਲਘੂ ਉਦਯੋਗ ਸੰਘ ਅਤੇ ਨਿੱਜੀ ਉਦਯੋਗਾਂ ਤੱਕ ਪਹੁੰਚਣ ਅਤੇ ਉਨ੍ਹਾਂ ਨਾਲ ਜੁੜਨ ‘ਤੇ ਜ਼ੋਰ ਦਿੱਤਾ।
ਇਸਦੇ ਨਾਲ ਹੀ ਉਨ੍ਹਾਂ ਨੂੰ ਵਿਦੇਸ਼ੀ ਮੂਲ ਉਪਕਰਨ ਨਿਰਮਾਤਾਵਾਂ (OEMs) ‘ਤੇ ਨਿਰਭਰਤਾ ਘਟਾਉਣ ਲਈ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਪਹਿਲਕਦਮੀਆਂ ਦੇ ਤਹਿਤ ਡਿਪੂਆਂ ਦੁਆਰਾ ਕੀਤੇ ਗਏ ਵੱਖ-ਵੱਖ ਸਵਦੇਸ਼ੀ ਯਤਨਾਂ ਬਾਰੇ ਜਾਣੂ ਕਰਵਾਇਆ ਗਿਆ।