Toll Plaza of Kathunangal

ਕਿਸਾਨ ਜਥੇਬੰਦੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੱਥੂਨੰਗਲ ਟੋਲ ਪਲਾਜ਼ਾ ‘ਤੇ ਧਰਨਾ ਦੂਜੇ ਦਿਨ ਵੀ ਜਾਰੀ

ਅੰਮ੍ਰਿਤਸਰ 18 ਨਵੰਬਰ 2022: ਕਿਸਾਨ ਆਗੂਆਂ ਵੱਲੋਂ ਅੰਮ੍ਰਿਤਸਰ ਵਿਚ ਕੱਥੂਨੰਗਲ ਦੇ ਟੋਲ ਪਲਾਜ਼ਾ (Toll Plaza of Kathunangal) ‘ਤੇ ਦਿੱਤਾ ਜਾ ਰਿਹਾ ਧਰਨਾ ਦੂਜੇ ਦਿਨ ਵੀ ਜਾਰੀ ਹੈ | ਇਸ ਮੌਕੇ ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਕਈ ਕਿਸਾਨ ਆਗੂਆਂ ‘ਤੇ ਅਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਉੱਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ |

ਕਿਸਾਨ ਆਗੂ ਦਾ ਕਹਿਣਾ ਹੈ ਕਿ ਕੁਝ ਕਿਸਾਨ ਨੇਤਾ ਵੱਲੋਂ ਪੰਜਾਬ ਦੀ ਸਿਆਸਤ ਵਿੱਚ ਐਂਟਰੀ ਮਾਰਨ ਲਈ ਕਿਸਾਨੀ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ | ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੇ ਖੇਤੀ ਕਾਨੂੰਨ ਬੇਸ਼ੱਕ ਕਿਸਾਨਾਂ ਪ੍ਰਦਰਸ਼ਨ ਤੋਂ ਬਾਅਦ ਕੇਂਦਰ ਸਰਕਾਰ ਨੇ ਰੱਦ ਕਰ ਦਿੱਤਾ ਗਿਆ ਹੋਵੇ, ਲੇਕਿਨ ਅੱਜ ਵੀ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ |

ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੰਮ੍ਰਿਤਸਰ ਦੇ ਭੰਡਾਰੀ ਪੁਲ ‘ਤੇ ਬੈਠ ਕੇ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਦੂਸਰੇ ਦਿਨ ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ ਤੇ ਕੱਥੂਨੰਗਲ ਦੇ ਨਜ਼ਦੀਕ ਟੋਲ ਪਲਾਜ਼ਾ ‘ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ |

ਉੱਥੇ ਹੀ ਕਿਸਾਨ ਨੇਤਾ ਬਲਦੇਵ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਕੁਝ ਵਿਅਕਤੀਆਂ ਵੱਲੋਂ ਕਿਸਾਨੀ ਅੰਦੋਲਨ ਵਿੱਚੋਂ ਆਪਣੀ ਸਿਆਸਤ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਵਿੱਚ ਅਸੀਂ ਤਿੰਨ ਖੇਤੀ ਕਾਨੂੰਨ ਨੂੰ ਤਾਂ ਰੱਦ ਕਰਵਾ ਲਿਆ ਲੇਕਿਨ ਜੋ ਬਾਕੀ ਮੰਗਾਂ ਸਨ ਉਹ ਮੰਗਾਂ ਪੂਰੀਆਂ ਨਹੀ ਹੋ ਪਾਈਆਂ | ਜਿਸ ਨੂੰ ਲੈ ਕੇ ਅਸੀਂ ਹੁਣ ਦੁਬਾਰਾ ਤੋਂ ਅਮ੍ਰਿਤਸਰ-ਜੰਮੂ ਐਕਸਪ੍ਰੈਸ ਉੱਤੇ ਬੈਠ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ |

ਕਿਸਾਨਾਂ ਦੀਆਂ ਮੁੱਖ ਮੰਗਾਂ ’ਭਾਰਤ ਮਾਲਾ’ ਪ੍ਰਾਜੈਕਟ ਤਹਿਤ ਹਾਈਵੇ ਵਿਚ ਆਉਣ ਵਾਲੀਆਂ ਜ਼ਮੀਨਾਂ ਦੇ ਗ਼ਲਤ ਮੁਆਵਜ਼ੇ ਲਈ ਸਬੰਧਤ ਅਧਿਕਾਰੀਆਂ ਨੂੰ ਮੁਅੱਤਲ ਕਰਨਾ, ਗੁਲਾਬੀ ਸੁੰਡੀ ਕੀੜੇ ਕਾਰਨ ਹੋਏ ਨੁਕਸਾਨ ਦਾ ਉਚਿਤ ਮੁਆਵਜ਼ਾ ਦੇਣਾ, ਮਜੀਠਾ ’ਚ 3 ਸਾਲ ਪਹਿਲਾਂ ਬੀਜੀ ਝੋਨੇ ਦੀ ਫ਼ਸਲ ਦੀ ਗੜ੍ਹੇਮਾਰੀ ਕਾਰਨ ਹੋਏ ਨਕਸਾਨ ਲਈ ਮੁਆਵਜ਼ਾ ਦੇਣ,ਕਾਲੋਨੀ ਬਣਾਉਣ ਲਈ ਪਿੰਡ ਮੁਰਾਦਪੁਰ ਵਿਚ ਨਿਕਾਸੀ ਨਾਲਾ ਮੁਕੰਮਲ ਬੰਦ ਕਰਵਾਉਣ ਦਾ ਵਿਰੋਧ, ਦਿੱਲੀ ਸੰਘਰਸ਼ ਵਿੱਚ ਮਾਰੇ ਗਏ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ, ਪਰਾਲੀ ਸਾੜਣ ਸਬੰਧੀ ਦਰਜ ਕੀਤੇ ਕੇਸ ਰੱਦ ਕਰਨ, ਲਖੀਮਪੁਰ ’ਚ ਮੰਤਰੀ ਦੇ ਖ਼ਿਲਾਫ਼ ਕੋਈ ਐਕਸ਼ਨ ਨਾ ਲੈਣਾ ਆਦਿ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ।

 

Scroll to Top