ਮੌਸਮ

ਪਹਿਲਾਂ ਕਣਕ ਦੇ ਝਾੜ ‘ਚ ਗਿਰਾਵਟ ਹੁਣ ਬਦਲੇ ਮੌਸਮ ਨੇ ਕਿਸਾਨਾਂ ਦੀ ਵਧਾਈ ਚਿੰਤਾ

ਚੰਡੀਗੜ੍ਹ 15 ਅਪ੍ਰੈਲ 2022: ਪੰਜਾਬ ‘ਚ ਕਣਕ ਦੇ ਝਾੜ ‘ਚ ਆਈ ਗਿਰਾਵਟ ਕਾਰਨ ਕਿਸਾਨਾਂ ਅਤੇ ਬਦਲੇ ਮੌਸਮ ਨੇ ਕਿਸਾਨਾਂ ਨੂੰ ਵਖਤ ਪਾ ਦਿੱਤਾ ਹੈ । ਪਹਿਲਾਂ ਗਰਮੀ ਤੇ ਹੁਣ ਮੀਂਹ ਨੇ ਕਿਸਾਨਾਂ ਦੀ ਚਿੰਤਾ ਨੂੰ ਵਧਾ ਦਿੱਤਾ ਹੈ | ਇਸਦੇ ਚੱਲਦੇ ਥਾਂ-ਥਾਂ ‘ਤੇ ਮੀਂਹ ਕਰਕੇ ਮੰਡੀਆਂ ਵਿੱਚ ਕਣਕ ਭਿੱਜੀ ਪਈ ਹੈ। ਪੀੜਤਾਂ ਨੇ ਪ੍ਰਸ਼ਾਸਨ ਤੇ ਢੁਕਵੇਂ ਪ੍ਰਬੰਧ ਨਾ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਿਣਮਿਣ ਤੇ ਹਨੇਰੀ ਚੱਲਣ ਦੀ ਰਿਪੋਰਟ ਮਿਲੀ ਹੈ। ਪਰ ਮੌਸਮ ਦੇ ਵਿਗੜ ਜਾਣ ਨਾਲ ਮੰਡੀਆਂ ਵਿੱਚ ਬੈਠੇ ਕਿਸਾਨਾਂ ਸਹਿਮੇ ਹੋਏ ਹਨ |

ਮੰਡੀਆਂ ‘ਚ ਬੈਠੇ ਕਿਸਾਨਾਂ ‘ਤੇ ਕੁਦਰਤ ਦਾ ਕਹਿਰ, ਮੀਂਹ ਨੇ ਆਪਣੀ ਕਣਕ ਦੀ ਫ਼ਸਲ ਸਮੇਤ ਮੰਡੀਆਂ ‘ਚ ਬੈਠੇ ਕਿਸਾਨਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਹੈ। ਸੰਗਰੂਰ ਦੀ ਅਨਾਜ ਮੰਡੀ ਵਿੱਚ ਕਿਸਾਨ ਆਪਣੀ ਫਸਲ ਮੰਡੀ ‘ਚ ਲੈ ਕੇ ਪਹੁੰਚੇ ਪਰ ਅਚਾਨਕ ਅਸਮਾਨੀ ਤਬਾਹੀ ਨੇ ਹਮਲਾ ਕੀਤਾ। ਕਿਸਾਨ ਖੁਦ ਆਪਣੀ ਫਸਲ ਢੱਕ ਰਹੇ ਹਨ, ਪ੍ਰਸ਼ਾਸਨ ਵੱਲੋਂ ਕੋਈ ਠੋਸ ਪ੍ਰਬੰਧ ਨਹੀਂ ਹੈ।

ਇਸ ਦੌਰਾਨ ਕਿਸਾਨਾਂ ਦਾ ਕਹਿਣਾ ਹੈ ਕਿ ਪਹਿਲਾਂ ਕੜਕਦੀ ਗਰਮੀ ਕਾਰਨ ਦਾਣੇ ਉੱਤੇ ਅਸਰ ਪੈਣ ਕਾਰਨ ਫਸਲ ਦਾ ਝਾੜ ਘਟਿਆ ਹੈ ਤੇ ਹੁਣ ਜਦੋਂ ਅਸੀਂ ਮੰਡੀ ਵਿੱਚ ਬੜੀ ਮੁਸ਼ਕਲ ਨਾਲ ਆਪਣੀ ਮਿਹਨਤ ਲੈ ਕੇ ਆਏ ਤਾਂ ਇੱਕ ਦਮ ਆਈ ਬਰਸਾਤ ਕਾਰਨ ਕਣਕ ਭਿੱਜ ਗਈ। ਮੌਸਮ ਨੇ ਕਾਰਵਾਈ ਨਾਲ.ਗਰਮੀ ਤੋਂ ਥੋੜ੍ਹੀ ਰਾਹਤ ਮਿਲੀ ਹੈ ਪਰ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ। ਖੇਤਾਂ ਵਿੱਚ ਪੱਕੀ ਕਣਕ ਦੀ ਫਸਲ ਦਾ ਵੀ ਨੁਕਸਾਨ ਹੋਇਆ ਹੈ ਜਦਕਿ ਮੰਡੀਆਂ ਵਿੱਚ ਖੁੱਲ੍ਹੇ ਅਸਮਾਨ ਥੱਲੇ ਪਈ ਕਣਕ ਵੀ ਭਿੱਜ ਗਈ , ਜਿਸ ਨਾਲ ਕਿਸਾਨਾਂ ਨੂੰ ਖਰੀਦ ਹੋਣ ਵਿੱੱਚ ਦੇਰੀ ਹੋ ਸਕਦੀ ਹੈ, ਕਿਉਂਕਿ ਕਣਕ ਦੇ ਦਾਣਿਆਂ ਵਿੱਚ ਨਮੀ ਵਧ ਸਕਦੀ ਹੈ।

Scroll to Top