July 5, 2024 1:32 am
Congress

3 ਜਨਵਰੀ ਨੂੰ ਹੋ ਸਕਦਾ ਹੈ ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ

ਲੁਧਿਆਣਾ 29 ਦਸੰਬਰ 2021 : ਪੰਜਾਬ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Assembly elections) ਨੂੰ ਲੈ ਕੇ ਜਿਸ ਤਰ੍ਹਾਂ ਸਰਗਰਮੀ ਤੇਜ ਹੋ ਰਹੀ ਹੈ ਉਸ ਦੌਰਾਨ ਆਪਣੀਆਂ ਸਾਰੀਆਂ ਪਾਰਟੀਆਂ ‘ਤੇ ਮੁੱਖ ਮੰਤਰੀ ਚਿਹਰੇ ਦੀ ਤਸਵੀਰ ਸਾਫ਼ ਕਰਨ ਦਾ ਦਬਾਅ ਵੱਧ ਰਿਹਾ ਹੈ, ਇਸ ‘ਚ ਅਕਾਲੀ ਦਲ ਵਲੋਂ ਪ੍ਰਕਾਸ਼ ਸਿੰਘ ਬਾਦਲ ਦੀ ਬਜਾਏ ਸੁਖਬੀਰ ਸਿੰਘ ਬਾਦਲ ਵਲੋਂ ਖੁਦ ਹੀ ਆਪਣਾ ਨਾਂ ਐਲਾਨ ਕਰ ਦਿੱਤਾ ਗਿਆ ਹੈ, ਉੱਥੇ ਹੀ ਭਾਜਪਾ ਵਲੋਂ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਗਠਬੰਧਨ ਦੇ ਚਲਦੇ ਅਜਿਹਾ ਐਲਾਨ ਕਰਨਾ ਫਿਲਹਾਲ ਮੁਸ਼ਕਿਲ ਹੋਵੇਗਾ, ਜਿੱਥੇ ਤੱਕ ਆਮ ਆਦਮੀ ਪਾਰਟੀ ਦਾ ਸਵਾਲ ਹੈ ਉਸ ਦੌਰਾਨ ਅਰਵਿੰਦ ਕੇਜਰੀਵਾਲ ਲਗਾਤਾਰ ਕਾਂਗਰਸ ਦੇ ਫੈਸਲੇ ਦਾ ਇੰਤਜ਼ਾਰ ਕਰਨ ਦੀ ਗੱਲ ਕਰ ਰਹੇ ਹਨ,
ਸੂਤਰਾਂ ਦੇ ਅਨੁਸਾਰ ਕਾਂਗਰਸ (Congress) ਦੇ ਮੁੱਖ ਮੰਤਰੀ ਦਾ ਚਿਹਰੇ ਦੀ ਤਸਵੀਰ 3 ਜਨਵਰੀ ਨੂੰ ਮੋਗਾ ‘ਚ ਹੋਣ ਜਾ ਰਹੀ ਰਾਹੁਲ ਗਾਂਧੀ ਦੀ ਰੈਲੀ ‘ਚ ਸਾਫ਼ ਹੋ ਸਕਦਾ ਹੈ ਕਿਉਂਕਿ 2017 ਦੀਆਂ ਵਿਧਾਨ ਸਭਾ ( Assembly elections) ਚੋਣਾਂ ਤੋਂ ਪਹਿਲਾ ਮੁੱਖ ਮੰਤਰੀ ਉਮੀਦਵਾਰ ਦੇ ਰੂਪ ‘ਚ ਕੈਪਟਨ ਦੇ ਨਾਂ ਦਾ ਐਲਾਨ ਵੀ ਰਾਹੁਲ ਗਾਂਧੀ ਵਲੋਂ ਹੀ ਕੀਤਾ ਗਿਆ ਸੀ, ਪਰ ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਇਲਾਵਾ ਕੇਮਪੈਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਦਾ ਨਾਂ ਵੀ ਦਾਅਵੇਦਾਰਾਂ ਦੀ ਲਿਸਟ ‘ਚ ਸ਼ਾਮਲ ਹੈ, ਇਨ੍ਹਾਂ ‘ਚੋ ਕਿਸੇ 1 ਦਾ ਨਾਂ ਰਾਹੁਲ ਗਾਂਧੀ ਵਲੋਂ ਐਲਾਨ ਕੀਤਾ ਜਾ ਸਕਦਾ ਹੈ,