Site icon TheUnmute.com

ਆਬਕਾਰੀ ਵਿਭਾਗ ਨੇ ਬਰਾਮਦ ਕੀਤੀ ਲਾਹਣ, ਹੋਰ ਸਾਮਾਨ ਵੀ ਮਿਲਿਆ

14 ਸਤੰਬਰ 2024: ਆਬਕਾਰੀ ਵਿਭਾਗ ਵੱਲੋਂ 15000 ਲੀਟਰ ਲਾਹਣ ਬਰਾਮਦ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਅਧਾਰ ਤੇ ਇਹ ਛਾਪੇਮਾਰੀ ਕੀਤੀ ਗਈ ਸੀ| ਇਸ ਛਾਪੇਮਾਰੀ ਦੌਰਾਨ ਬਿਆਸ ਦਰਿਆ ਦੇ ਕੰਢੇ ਤੋਂ 50 ਤਰਪਾਲਾਂ, 11 ਲੋਹੇ ਦੇ ਡਰੰਮ, 9 ਗਮਲੇ, ਪਲਾਸਟਿਕ ਦੇ ਡੱਬੇ, ਬੈਰਲ, ਬੋਤਲਾਂ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ।

ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਬਰਾਮਦ ਕੀਤੇ ਗਏ ਸਾਮਾਨ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਇਸ ਦੇਸੀ ਸ਼ਰਾਬ ਬਣਾਉਣ ਵਾਲੇ ਸਰਗਣੇ ਵਿੱਚ ਕਿਹੜੇ ਕਿਹੜੇ ਲੋਕ ਸ਼ਾਮਿਲ ਹਨ ਉਹਨਾਂ ਦੀ ਭਾਲ ਜਾਰੀ ਕਰ ਦਿੱਤੀ ਹੈ|

 

                                          (ਰਿਪੋਰਟਰ ਗੁਰਦਸਪੂਰ: ਵਿੱਕੀ ਮਲਿਕ) 

Exit mobile version