ਇੰਟਰਨੈਸ਼ਨਲ ਕਬੱਡੀ ਖਿਡਾਰੀ ‘ਤੇ ਗੋਲੀ ਚਲਾਉਣ ਵਾਲਾ ਸਾਬਕਾ ਫੌਜੀ ਪੁਲਿਸ ਵਲੋਂ ਹਥਿਆਰ ਸਮੇਤ ਗ੍ਰਿਫਤਾਰ

ਬਟਾਲਾ 04 ਅਕਤੂਬਰ 2022: ਬਟਾਲਾ ‘ਚ ਦਾਣਾ ਮੰਡੀ ‘ਚ ਸ਼ਬਜੀ ਲੈ ਕੇ ਜਾ ਰਹੇ ਇੱਕ ਇੰਟਰਨੈਸ਼ਨਲ ਕਬੱਡੀ ਖਿਡਾਰੀ ‘ਤੇ ਇੱਕ ਸਾਬਕਾ ਫ਼ੌਜੀ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਮਣੇ ਆਇਆ ਸੀ | ਇਸਦੇ ਨਾਲ ਹੀ ਹੁਣ ਬਟਾਲਾ ਪੁਲਿਸ ਵਲੋਂ ਫਾਇਰਿੰਗ ਕਰਨ ਵਾਲੇ ਦੋਸ਼ੀ ਮਨਜੀਤ ਸਿੰਘ ਨੂੰ 32 ਬੋਰ ਪਿਸਤੌਲ 3 ਜਿੰਦਾ ਕਾਰਤੂਸ ਅਤੇ ਇਕ ਮੈਗਜ਼ੀਨ ਸਮੇਤ ਗ੍ਰਿਫਤਾਰ ਕਰ ਲਿਆ ਹੈ ਅਤੇ ਉਕਤ ਸਾਬਕਾ ਫੌਜੀ ਖਿਲਾਫ ਮਾਮਲਾ ਦਰਜ਼ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |

ਜਿਕਰਯੋਗ ਹੈ ਕਿ ਅੱਜ ਸਵੇਰੇ ਘਰੇਲੂ ਵਰਤੋਂ ਲਈ ਮੁੱਖ ਸਬਜ਼ੀ ਮੰਡੀ ਵਿਚੋਂ ਸਬਜ਼ੀ ਲੈ ਕੇ ਜਾ ਰਹੇ ਇੱਕ ਇੰਟਰਨੈਸ਼ਨਲ ਕਬੱਡੀ ਖਿਡਾਰੀ ‘ਤੇ ਇੱਕ ਸਾਬਕਾ ਫ਼ੌਜੀ ਨੇ ਖਿਡਾਰੀ ਦੇ ਪੈਰ ‘ਤੇ ਗੋਲੀ ਚਲਾ ਦਿੱਤੀ ਸੀ | ਇਸ ਘਟਨਾ ਨੂੰ ਲੈ ਕੇ ਕਬੱਡੀ ਖਿਡਾਰੀ ਜਰਮਨਜੀਤ ਸਿੰਘ ਵਾਸੀ ਹਸਨਪੁਰ ਕਲਾਂ ਨੇ ਦੱਸਿਆ ਕਿ ਮੈਂ ਬਟਾਲਾ ਸਬਜ਼ੀ ਮੰਡੀ ਤੋਂ ਸਬਜ਼ੀ ਲੈ ਕੇ ਵਾਪਸ ਆਪਣੇ ਪਿੰਡ ਨੂੰ ਜਾ ਰਿਹਾ ਸੀ ਤਾਂ ਸਬਜ਼ੀ ਮੰਡੀ ‘ਚ ਪਾਰਕਿੰਗ ਦੇ ਠੇਕੇਦਾਰ ਮਨਜੀਤ ਸਿੰਘ ਸਾਬਕਾ ਫੌਜੀ ਨੇ ਮੈਨੂੰ ਪਰਚੀ ਘਟਾਉਣ ਵਾਸਤੇ ਕਿਹਾ ‘ਤੇ ਮੈਂ ਉਸ ਨੂੰ ਕਿਹਾ ਇਹ ਮੈਂ ਘਰੇਲੂ ਵਰਤੋਂ ਵਾਸਤੇ ਸਬਜ਼ੀ ਲੈ ਕੇ ਜਾ ਰਿਹਾ ਹਾਂ | ਜਿਸ ‘ਤੇ ਫ਼ੌਜੀ ਮੇਰੇ ਨਾਲ ਤੈਸ਼ ‘ਚ ਆ ਗਿਆ ਤੇ ਗੁੱਸੇ ਵਿਚ ਉਸ ਨੇ ਮੇਰੇ ਪੈਰਾਂ ਵਿੱਚ ਗੋਲੀ ਚਲਾ ਦਿੱਤੀ, ਪਰ ਮੇਰਾ ਬਚਾਅ ਹੋ ਗਿਆ।

Scroll to Top