Site icon TheUnmute.com

ਮਲੋਟ ਦੀ ਸਾਰੀ ਹੱਦਬੰਦੀ ਨੂੰ 16 ਸੈਕਟਰਾਂ ‘ਚ ਵੰਡਿਆ

Sewa kendra

ਮਲੋਟ / ਸ੍ਰੀ ਮੁਕਤਸਰ ਸਾਹਿਬ 1 ਜਨਵਰੀ 2023: ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਨਗਰ ਕੌਂਸਲ ਦੀ ਵਾਰਡਬੰਦੀ ਜੋ ਕਿ ਨਵੇਂ ਮਰਦਸ਼ੁਮਾਰੀ ਅਤੇ ਨਗਰ ਕੌਂਸਲ ਦੀਆ ਹੱਦਾਂ ਵਿੱਚ ਵਾਧਾ ਹੋਣ ਕਾਰਨ ਬਦਲ ਜਾਂਦੀਆਂ ਹਨ, ਜਿਸ ਕਾਰਨ ਆਮ ਸ਼ਹਿਰੀਆਂ ਦੇ ਘਰਾਂ ਦੇ ਪਤੇ ਬਦਲ ਜਾਂਦੇ ਹਨ ਅਤੇ ਉਹਨਾਂ ਦੇ ਦਸਤਾਵੇਜ਼ਾਂ ਵਿੱਚ ਘਰਾਂ ਦੇ ਤੇ ਬਦਲਣ ਕਾਰਨ ਆਮ ਸ਼ਹਿਰੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਡਾ. ਬਲਜੀਤ ਕੌਰ, ਕੈਬਨਿਟ ਮੰਤਰੀ, ਪੰਜਾਬ ਅਤੇ ਹਲਕਾ ਐਮ.ਐਲ.ਏ. ਮਲੋਟ ਦੀ ਦੂਰਅੰਦੇਸ਼ੀ ਸੋਚ ਦੇ ਮੱਦੇ—ਨਜ਼ਰ ਹਦਾਇਤਾਂ ਦੀ ਪਾਲਣਾ ਕਰਦੇ ਡਾ: ਸੰਜੀਵ ਕੁਮਾਰ, ਪੀ.ਸੀ.ਐਸ. ਐਸ.ਡੀ.ਐਮ. ਮਲੋਟ, ਜਗਸੀਰ ਸਿੰਘ, ਕਾਰਜ ਸਾਧਕ ਅਫਸਰ, ਮਲੋਟ, ਪ੍ਰਲਾਦ, ਏ.ਐਮ.ਈ. ਅਤੇ ਨਵਦੀਪ ਕੁਮਾਰ, ਜੂਨੀਅਰ ਇੰਜੀਨੀਅਰ, ਸ੍ਰੀ ਟੇਕ ਚੰਦ, ਜੂਨੀਅਰ ਸਹਾਇਕ, ਨਗਰ ਕੌਸ਼ਲ ਮਲੋਟ ਵੱਲੋ ਨਗਰ ਕੌਂਸਲ, ਮਲੋਟ (Malout) ਦੀ ਸਾਰੀ ਹੱਦਬੰਦੀ ਨੂੰ 16 ਸੈਕਟਰਾਂ ਵਿੱਚ ਵੰਡਿਆ ਗਿਆ ਹੈ।

ਇਹਨਾਂ ਸੈਕਟਰਾਂ ਦਾ ਮੁੱਖ ਆਧਾਰ ਨੈਸ਼ਨਲ ਹਾਈਵੇ ਨੰ. 9—10 ਅਬੋਹਰ—ਸ੍ਰੀ ਮੁਕਤਸਰ ਸਾਹਿਬ—ਬਠਿੰਡਾ ਰੋਡ ਅਤੇ ਸ੍ਰੀ ਗੰਗਾਨਗਰ—ਬਠਿੰਡਾ ਰੇਲਵੇ ਸੇਟਸ਼ਨ ਨੂੰ ਆਧਾਰ ਨੂੰ ਮੰਨਿਆ ਗਿਆ ਹੈ, ਜੋ ਕਿ ਨਗਰ ਕੌਸ਼ਲ ਦੇ ਵਿਚਕਾਰ ਦੀ ਲੰਘਦੀ ਹੈ ਅਤੇ ਸ਼ਹਿਰ ਪ੍ਰਮੁੱਖ ਸੜਕਾਂ ਜਿਵੇਂ ਕਿ ਮੇਨ ਬਜ਼ਾਰ—ਡੀ.ਏ.ਵੀ ਕਾਲਜ ਰੋਡ, ਪੁਰਾਣੀ ਤਹਿਸੀਲ ਰੋਡ, ਪੁਰਾਣੀ ਕੋਰਟ ਰੋਡ, ਸੁਪਰ ਬਜ਼ਾਰ—ਗੁਰਦੁਆਰਾ ਰੋਡ, ਬਿਰਲਾ ਰੋਡ, ਰੇਲਵੇ ਰੋਡ—ਇੰਦਰਾ ਰੋਡ, ਕੈਰੋਂ ਰੋਡ, ਮਹਾਰਾਜਾ ਅਗਰਸੈਨ ਰੋਡ, ਗੁਰੂ ਨਾਨਕ ਨਗਰੀ—ਦਵਿੰਦਰਾ ਰੋਡ, ਪਰਲਾਦ ਫੈਕਟਰੀ ਰੋਡ, ਬੁਰਜਾ ਰੋਡ—ਗੁਰੂ ਰਵਿਦਾਸ ਨਗਰ, ਨਵੀਂ—ਪੁਰਾਣੀ ਸੇਖੂ ਰੋਡ, ਪੁਰਾਣਾ ਡੇਰਾ ਰਾਧਾ ਸੁਆਮੀ ਰੋਡ ਅਤੇ ਪੁਰਾਣਾ ਡੇਰਾ ਸੱਚਾ ਸੌਦਾ ਰੋਡ ਆਦਿ ਪ੍ਰਮੁੱਖ ਸੜਕਾਂ ਹਨ।

Exit mobile version