ਚੰਡੀਗੜ੍ਹ, 11 ਜਨਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮੇਂ ਬੇਹੱਦ ਨਜ਼ਦੀਕ ਆ ਚੁੱਕਾ ਹੈ, ਜਿਸ ਨੂੰ ਲੈ ਕੇ ਹਰ ਇੱਕ ਸਿਆਸੀ ਪਾਰਟੀ ਆਪਣੇ ਆਪ ਨੂੰ ਪੰਜਾਬ ਦੀ ਜਨਤਾ ਲਈ ਸਹੀ ਸਿੱਧ ਕਰਨ ਵਿੱਚ ਲੱਗੀ ਹੋਈ ਹੈ, ਕਿ ਅਸੀਂ ਹੀ ਪੰਜਾਬ ਦੀ ਬੇਹਤਰੀ ਲਈ ਕੰਮ ਕਰ ਸਕਦੇ ਹਾਂ | ਜਿਸ ਦੇ ਚਲਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਪੰਜਾਬ ਵਿਚ ਪੰਜ ਸਾਲ ਪਹਿਲਾਂ ਯਾਨੀ ਦਸੰਬਰ 2016 ਦੇ ਮੁਕਾਬਲੇ ਦਸੰਬਰ 2021 ਵਿਚ ਰੋਜ਼ਗਾਰ ਦਰ ਵਿਚ ਕਟੌਤੀ ਦਰਜ ਕੀਤੀ ਗਈ ਹੈ |
In Punjab the total number of employed has decreased from 98.37 lac in 2016 to 95.16 lac now. This means 3.21 lac less despite 11% increase in working age population. Employment rate comes down from 42.28% in 2016 to 36.86% now.
This is the reality of ur #GharGharNaukri. pic.twitter.com/99vdFVRH1x
— Dr Daljit S Cheema (@drcheemasad) January 11, 2022
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕਾਨੋਮੀ (ਸੀ ਐਮ ਆਈ ਈ) ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ ਦਸੰਬਰ 2016 ਵਿਚ 98.37 ਲੱਖ ਲੋਕਾਂ ਕੋਲ ਰੋਜ਼ਾ ਸੀ ਤੇ ਦਸੰਬਰ 2021 ਵਿਚ ਇਹ ਗਿਣਤੀ ਘੱਟ ਕੇ 95.16 ਲੱਖ ਰਹਿ ਗਈ ਯਾਨੀ ਕਿ ਪੰਜ ਸਾਲ ਪਹਿਲਾਂ ਨਾਲੋਂ 3.21 ਲੱਖ ਲੋਕਾਂ ਕੋਲ ਰੋਜ਼ਗਾਰ ਘੱਟ ਗਿਆ।
ਇਹਨਾਂ ਪੰਜ ਸਾਲਾਂ ਦੌਰਾਨ ਪੰਜਾਬ ਵਿਚ ਵਰਕਿੰਗ ਏਜ ਪੋਪੂਲੇਸ਼ਨ ਵਿਚ ਵਾਧਾ ਹੋਇਆ ਹੈ ਤੇ ਇਹ 11 ਫੀਸਦੀ ਵੱਧ ਕੇ 2.58 ਕਰੋੜ ਹੋ ਗਈ ਜਦੋਂ ਕਿ ਦਸੰਬਰ 2016 ਵਿਚ ਇਹ ਅੰਕੜਾ 2.33 ਕਰੋੜ ਸੀ। ਇਸ ਰਿਪੋਰਟ ਮੁਤਾਬਕ ਜਿਥੇ ਪੰਜਾਬ ਵਿਚ ਦਸੰਬਰ 2016 ਵਿਚ ਰੋਜ਼ਗਾਰ ਦਰ 42.38 ਫੀਸਦੀ ਸੀ, ਉਥੇ ਹੀ ਹੁਣ ਦਸੰਬਰ 2021 ਵਿਚ ਇਹ ਘੱਟ ਕੇ 36.86 ਫੀਸਦੀਰਹਿ ਗਈ ਹੈ।
ਉਧਰ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਇਹ ਅੰਕੜੇ ਟਵੀਟ ਕਰਦਿਆਂ ਟਿੱਪਣੀ ਕੀਤੀ ਹੈ ਕਿ ਇਹ ਘਰ-ਘਰ ਨੌਕਰੀ ਦਾ ਅਸਲੀ ਸੱਚ ਹੈ।