July 7, 2024 4:15 pm
Punjab Roadways

ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਮੁਲਾਜ਼ਮਾਂ ਨੇ ਬੱਸ ਸਟੈਂਡ ਬੰਦ ਕਰਕੇ ਪੰਜਾਬ ਸਰਕਾਰ ਖ਼ਿਲਾਫ ਖੋਲ੍ਹਿਆ ਮੋਰਚਾ

ਜਲੰਧਰ 12 ਨਵੰਬਰ 2022: ਪੰਜਾਬ ਰੋਡਵੇਜ਼ (Punjab Roadways) ਅਤੇ ਪਨਬੱਸ ਦੇ ਮੁਲਾਜ਼ਮਾਂ ਵੱਲੋਂ ਅੱਜ ਜਲੰਧਰ ਬੱਸ ਸਟੈਂਡ 10 ਤੋ 12 ਵਜੇ ਤੱਕ ਬੰਦ ਕਰਕੇ ਪੰਜਾਬ ਸਰਕਾਰ ਖ਼ਿਲਾਫ ਰੋਸ਼ ਪ੍ਰਦਰਸ਼ਨ ਕੀਤਾ । ਇਸ ਦੌਰਾਨ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕਰਦੇ ਆ ਰਹੇ ਹਨ, ਪਰ ਅਜੇ ਤੱਕ ਵੀ ਪੰਜਾਬ ਸਰਕਾਰਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ, ਨਾ ਹੀ ਇਸ ਮੁੱਦੇ ‘ਤੇ ਕੋਈ ਮੀਟਿੰਗ ਦਾ ਸਮਾਂ ਦਿੱਤਾ ਗਿਆ । ਜਿਸ ਨੂੰ ਲੈ ਕੇ ਮੁਲਾਜ਼ਮਾਂ ਵਿੱਚ ਸਰਕਾਰ ਖ਼ਿਲਾਫ ਰੋਸ ਲਗਾਤਾਰ ਵੱਧਦਾ ਜਾ ਰਿਹਾ ਹੈ ਤੇ ਅੱਜ ਮੁਲਜ਼ਮਾਂ ਵਲੋਂ ਦੋ ਘੰਟੇ ਲਈ ਬੱਸ ਸਟੈਂਡ ਬੰਦ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ |

ਮੁਲਾਜ਼ਮਾਂ ਦੀਆਂ ਮੰਗਾਂ :

1. ਬਟਾਲਾ ਡਿਪੂ ਦੇ ਕਡੰਕਟਰ ਦੀ ਨਜਾਇਜ਼ ਰਿਪੋਰਟ ਹੋਈ ਹੈਂ ਅਤੇ ਚਾਰ ਦਿਨ ਹੋ ਗਏ ਉਸਨੂੰ ਟੈਕੀ ਤੇ ਚੜ੍ਹੇ ਨੂੰ। ਉਸ ਦੀ ਰਿਪੋਰਟ ਨੂੰ ਤਰੁੰਤ ਰੱਦ ਕਰ ਕੇ ਬਹਾਲ ਕੀਤਾਂ ਜਾਵੇ ਅਤੇ ਦੋਸ਼ੀ ਇੰਸਪੈਕਟਰਾਂ ‘ਤੇ ਤਰੁੰਤ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇ।

2. ਫਿਰੋਜ਼ਪੁਰ ਡਿਪੂ ਦੇ ਮੁਲਾਜ਼ਮਾਂ ਦੀਆਂ ਨਜਾਇਜ਼ ਬਦਲੀਆਂ ਤਰੁੰਤ ਰੱਦ ਕੀਤੀਆਂ ਜਾਣ।

3. ਆਉਟਸੋਰਸ ਤੇ ਨਜਾਇਜ਼ ਭਰਤੀ ਰੱਦ ਕੀਤੀ ਜਾਵੇ।

ਪਨਬੱਸ/ਪੀਆਰਟੀਸੀ ਵਿਭਾਗ ਵਿੱਚ 7500 ਮੁਲਾਜ਼ਮਾਂ ਹਨ ਅਤੇ 27 ਡਿਪੂ ਹਨ, ਇਨ੍ਹਾਂ ਮੁਲਾਜ਼ਮਾਂ ਨੂੰ ਕ‌ਈ ਤਰਾਂ ਦੀਆਂ ਮੁਸ਼ਿਕਲਾਂ ਆਉਂਦੀਆਂ ਰਹਿੰਦੀਆਂ ਹਨ, ਪਰ ਡਰਾਇਕੈਟਰ ਸਟੇਟ ਟ੍ਰਾਂਸਪੋਰਟ ਦੇ ਉੱਚ ਅਧਿਕਾਰੀ ਧੱਕੇ ਨਾਲ਼ ਨਜਾਇਜ਼ ਫੈਸਲੇ ਲਾਗੂ ਕਰਕੇ ਮੁਲਾਜ਼ਮਾਂ ਨੂੰ ਨੋਕਰੀਆਂ ਤੋਂ ਕੱਢ ਰਹੇ ਹਨ। ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਇਸ ਤਾਨਾਸ਼ਾਹੀ ਰਵਈਏ ਦਾ ਸਖ਼ਤ ਵਿਰੋਧ ਕਰ ਰਹੇ ਹਾਂ ਅਤੇ ਮੰਗਾਂ ਲਾਗੂ ਕਰਵਾਉਣ ਤੱਕ ਸਘੰਰਸ਼ ਜਾਰੀ ਰਹੇਗਾ। ਇਨਾਂ ਮਸਲਿਆਂ ਦੇ ਹੱਲ ਕੱਢਣ ਲਈ 15 ਦਿਨਾਂ ਬਾਅਦ ਮੀਟਿੰਗ ਕਰਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ।