July 7, 2024 12:27 pm
Election Commission

ਚੋਣ ਕਮਿਸ਼ਨ ਅੱਜ ਕਰੇਗਾ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੀ ਤਾਰੀਖਾਂ ਦਾ ਐਲਾਨ

ਚੰਡੀਗੜ੍ਹ 14 ਅਕਤੂਬਰ 2022: ਭਾਰਤੀ ਚੋਣ ਕਮਿਸ਼ਨ (Election Commission of India) ਅੱਜ ਬਾਅਦ ਦੁਪਹਿਰ 3 ਵਜੇ ਪ੍ਰੈੱਸ ਕਾਨਫਰੰਸ ਦੌਰਾਨ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ ਕਰੇਗਾ। ਚੋਣ ਕਮਿਸ਼ਨ ਦੀ ਇਹ ਪ੍ਰੈਸ ਕਾਨਫਰੰਸ ਦਿੱਲੀ ਦੇ ਵਿਗਿਆਨ ਭਵਨ ਵਿਖੇ ਹੋਵੇਗੀ।

ਜ਼ਿਕਰਯੋਗ ਹੈ ਕਿ ਗੁਜਰਾਤ ਵਿਧਾਨ ਸਭਾ ਦਾ ਕਾਰਜਕਾਲ 18 ਫਰਵਰੀ 2023 ਨੂੰ ਖਤਮ ਹੋ ਰਿਹਾ ਹੈ। 182 ਮੈਂਬਰੀ ਵਿਧਾਨ ਸਭਾ ‘ਚ ਭਾਜਪਾ ਦੇ ਇਸ ਸਮੇਂ 111 ਵਿਧਾਇਕ ਹਨ, ਜਦਕਿ ਕਾਂਗਰਸ ਦੇ 62 ਵਿਧਾਇਕ ਹਨ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਕਾਰਜਕਾਲ 8 ਜਨਵਰੀ ਨੂੰ ਖਤਮ ਹੋ ਰਿਹਾ ਹੈ। 68 ਸੀਟਾਂ ਵਾਲੀ ਇਸ ਵਿਧਾਨ ਸਭਾ ‘ਚ ਭਾਜਪਾ ਦੇ 45 ਵਿਧਾਇਕ ਹਨ, ਜਦਕਿ ਕਾਂਗਰਸ ਦੇ 20 ਹਨ।