Site icon TheUnmute.com

ਰਾਮਪੁਰ ਵਿਧਾਨ ਸਭਾ ਸੀਟ ਲਈ ਚੋਣ ਕਮਿਸ਼ਨ 11 ਨਵੰਬਰ ਤੋਂ ਬਾਅਦ ਕਰੇ ਚੋਣ ਪ੍ਰੋਗਰਾਮ ਦੀ ਘੋਸ਼ਣਾ :ਸੁਪਰੀਮ ਕੋਰਟ

Rampur election

ਚੰਡੀਗ੍ਹੜ 09 ਨਵੰਬਰ 2022: ਸੁਪਰੀਮ ਕੋਰਟ (Supreme Court) ਨੇ ਚੋਣ ਕਮਿਸ਼ਨ ਨੂੰ ਉੱਤਰ ਪ੍ਰਦੇਸ਼ ਦੀ ਰਾਮਪੁਰ ਵਿਧਾਨ ਸਭਾ ਸੀਟ ਲਈ 11 ਨਵੰਬਰ ਨੂੰ ਜਾਂ ਉਸ ਤੋਂ ਬਾਅਦ ਚੋਣ ਪ੍ਰੋਗਰਾਮ ਦੀ ਘੋਸ਼ਣਾ ਕਰਦੇ ਹੋਏ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਹ ਫੈਸਲਾ ਸਪਾ ਨੇਤਾ ਆਜ਼ਮ ਖਾਨ ਦੀ ਸਜ਼ਾ ‘ਤੇ ਰੋਕ ਲਗਾਉਣ ਦੀ ਅਰਜ਼ੀ ਦੇ ਮੱਦੇਨਜ਼ਰ ਦਿੱਤਾ ਗਿਆ ਹੈ।

ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਕਿਹਾ ਹੈ ਕਿ ਉਹ ਵਿਧਾਇਕ ਆਜ਼ਮ ਖਾਨ ਨੂੰ ਅਯੋਗ ਠਹਿਰਾਏ ਜਾਣ ਦੇ ਮੱਦੇਨਜ਼ਰ ਰਾਮਪੁਰ (Rampur) ਸਦਰ ਵਿਧਾਨ ਸਭਾ ਸੀਟ ਦੀ ਉਪ ਚੋਣ ਬਾਰੇ 10 ਨਵੰਬਰ ਤੱਕ ਨੋਟੀਫਿਕੇਸ਼ਨ ਜਾਰੀ ਨਾ ਕਰੇ। ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਰਾਮਪੁਰ ਦੀ ਸੈਸ਼ਨ ਕੋਰਟ ਨੂੰ ਨਫ਼ਰਤ ਭਰੇ ਭਾਸ਼ਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ‘ਤੇ ਰੋਕ ਲਗਾਉਣ ਦੀ ਮੰਗ ਵਾਲੀ ਆਜ਼ਮ ਖਾਨ ਦੀ ਅਰਜ਼ੀ ‘ਤੇ 10 ਨਵੰਬਰ ਨੂੰ ਉਸੇ ਦਿਨ ਸੁਣਵਾਈ ਕਰਨ ਦਾ ਨਿਰਦੇਸ਼ ਦਿੱਤਾ ਹੈ।

Exit mobile version