July 9, 2024 2:06 am

ਵੱਡੀ ਖ਼ਬਰ : ਕੋਰੋਨਾ ਦੇ ਵੱਧਦੇ ਪ੍ਰਕੋਪ ਨੂੰ ਵੇਖਦੇ ਹੋਏ ਚੋਣ ਕਮਿਸ਼ਨ ਵੀ ਹੋਇਆ ਅਲਰਟ

ਚੰਡੀਗੜ੍ਹ, 4 ਜਨਵਰੀ 2022 : ਪੰਜਾਬ ‘ਚ ਕੋਰੋਨਾ ਦੇ ਵੱਧਦੇ ਪ੍ਰਕੋਪ ਕਾਰਨ ਚੋਣ ਕਮਿਸ਼ਨ ਵੀ ਅਲਰਟ ਨਜ਼ਰ ਆ ਰਿਹਾ ਹੈ | ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ.ਐੱਸ.ਕਰੁਣਾ ਰਾਜੂ ਨੇ ਸੂਬੇ ਦੇ ਸਾਰੇ ਜ਼ਿਲ੍ਹਿਆਂ ਨੂੰ ਕੋਰੋਨਾ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ | ਜਿਸ ਦੇ ਲਈ ਚੋਣ ਕਮਿਸ਼ਨ ਵਲੋਂ ਬੈਠਕ ਵੀ ਸੱਦੀ ਗਈ ਹੈ | ਕੋਰੋਨਾ ਦੇ ਮੱਦੇਨਜ਼ਰ ਤਿੰਨ ਸ਼੍ਰੇਣੀਆਂ ਦੇ ਵੋਟਰਾਂ ਨੂੰ ਪੰਜਾਬ ਵਿਧਾਨ ਸਭਾ ਚੋਣਾਂ ‘ਚ ਵੋਟ ਪਾਉਣ ਦੀ ਸਹੂਲਤ ਘਰ-ਘਰ ਜਾ ਕੇ ਦਿੱਤੀ ਜਾਵੇਗੀ | ਜੋ ਵੀ ਵਿਅਕਤੀ ਦਿਵਿਆਂਗ, ਕੋਰੋਨਾ ਪਾਜ਼ੀਟਿਵ ਜਾਂ 80 ਸਾਲ ਤੋਂ ਵੱਧ ਉਮਰ ਦੇ ਵੋਟਰ ਹੋਣਗੇ ਉਹਨਾਂ ਸਭ ਦੀਆਂ ਵੋਟਾਂ ਚੋਣ ਕਮਿਸ਼ਨ ਵਲੋਂ ਬੈਲਟ ਪੇਪਰ ਰਾਹੀਂ ਪਾਈ ਜਾਵੇਗੀ |