ਚੰਡੀਗੜ੍ਹ, 1 ਜੂਨ 2024: ਪੰਜਾਬ ‘ਚ ਲੋਕ ਸਭਾ ਚੋਣਾਂ ਦੀ ਵੋਟਿੰਗ ਜਾਰੀ ਹੈ | ਇਸ ਦੌਰਾਨ ਕਪੂਰਥਲਾ (Kapurthala) ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਹੈ | ਦਰਅਸਲ, ਇੱਕ ਬਜ਼ੁਰਗ ਵੋਟਰ ਕਪੂਰਥਲਾ ‘ਚ ਪੋਲਿੰਗ ਸਟੇਸ਼ਨ ਦੇ ਬਾਹਰ ਲੈ ਕੇ ‘ਚ ਤਖ਼ਤੀ ਲੈ ਕੇ ਪਹੁੰਚਿਆ |72 ਸਾਲਾ ਬਜ਼ੁਰਗ ਅਰੁਣ ਜਲੋਟਾ ਨੇ ਦੇਸ਼ ਦੀ ਰਾਸ਼ਟਰਪਤੀ ਤੋਂ ਇਕ ਤਖ਼ਤੀ ‘ਤੇ ਵੋਟਿੰਗ ਅਧਿਕਾਰ ਬਹਾਲ ਕਰਨ ਦੀ ਮੰਗ ਕੀਤੀ ਹੈ।
ਬਜੁਰਗ ਦਾ ਕਹਿਣਾ ਹੈ ਕਿ ਕਈ ਸਾਲਾਂ ਤੋਂ ਵੋਟ ਪਾਉਂਦਾ ਆ ਰਿਹਾ ਸੀ ਪਰ ਇਸ ਵਾਰ ਗਲਤੀ ਕਾਰਨ ਉਸ ਦਾ ਅਧਿਕਾਰ ਖੋਹ ਲਿਆ ਗਿਆ। ਬਜ਼ੁਰਗ ਦੇ ਮੁਤਾਬਕ ਉਨ੍ਹਾਂ ਦੇ ਗੁਆਂਢ ਵਿੱਚ ਰਹਿਣ ਵਾਲੇ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਪਰ ਵੋਟਾਂ ਬਣਾਉਣ ਅਤੇ ਕੱਟਣ ਸਮੇਂ ਗਲਤੀ ਨਾਲ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਉਸ ਦੀ ਵੋਟ ਰੱਦ ਕਰ ਦਿੱਤੀ ਗਈ। ਜਿਸ ਕਾਰਨ ਉਹ ਇਸ ਵਾਰ ਵੋਟ ਨਹੀਂ ਪਾ ਸਕਿਆ ।