Site icon TheUnmute.com

ਬਟਾਲਾ ‘ਚ ਕਾਂਗਰਸੀ ਮੇਅਰ ਦੀ ਰਿਹਾਇਸ਼ ‘ਤੇ ਈਡੀ ਟੀਮ ਦੀ ਛਾਪੇਮਾਰੀ

ED Team

ਚੰਡੀਗੜ੍ਹ, 25 ਮਈ 2024: ਪੰਜਾਬ ਦੇ ਬਟਾਲਾ ਵਿੱਚ ਅੱਜ ਤੜਕੇ ਈਡੀ (ED Team) ਨੇ ਕਾਂਗਰਸੀ ਮੇਅਰ ਦੇ ਘਰ ਛਾਪੇਮਾਰੀ ਦੀ ਖ਼ਬਰ ਸਾਹਮਣੇ ਆਈ ਹੈ । ਇਸਦੇ ਨਾਲ ਹੀ ਉਨ੍ਹਾਂ ਦੇ ਘਰ ਦੇ ਨਾਲ-ਨਾਲ ਉਸ ਦੇ ਨਜ਼ਦੀਕੀਆਂ ਦੇ ਘਰ ਵੀ ਛਾਪੇਮਾਰੀ ਹੋਈ। ਪ੍ਰਾਪਤ ਜਾਣਕਾਰੀ ਮੁਤਾਬਕ ਈਡੀ ਦੀਆਂ ਟੀਮਾਂ ਅੱਜ ਸਵੇਰੇ ਪੰਜਾਬ ਵਿੱਚ ਕੁੱਲ ਤਿੰਨ ਥਾਵਾਂ ’ਤੇ ਪਹੁੰਚੀਆਂ। ਫਿਲਹਾਲ ਤਿੰਨੋਂ ਥਾਵਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਘਰ ਦੇ ਕਿਸੇ ਵੀ ਮੈਂਬਰ ਨੂੰ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ।

ਮਿਲੀ ਜਾਣਕਾਰੀ ਮੁਤਾਬਕ ਗੁਰਦਾਸਪੁਰ ਦੀ ਅਗਵਾਈ ਹੇਠ ਅੱਜ ਸਵੇਰੇ ਈਡੀ (ED Team) ਦੀਆਂ ਗੱਡੀਆਂ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਸੁੱਖ ਤੇਜਾ ਦੇ ਘਰ ਪੁੱਜੀਆਂ। ਇਸ ਤੋਂ ਇਲਾਵਾ ਉਸ ਦੇ ਦੋ ਨਜ਼ਦੀਕੀ ਸਾਥੀਆਂ ਰਜਿੰਦਰ ਕੁਮਾਰ ਉਰਫ ਪੱਪੂ ਜੈਂਤੀਪੁਰੀਆ ਅਤੇ ਉਸ ਦੇ ਮੈਨੇਜਰ ਗੋਪੀ ਉੱਪਲ ਦੇ ਘਰ ਵੀ ਟੀਮਾਂ ਪਹੁੰਚ ਗਈਆਂ ਹਨ। ਇਹ ਛਾਪੇਮਾਰੀ ਕਿਸ ਸੰਦਰਭ ਵਿੱਚ ਕੀਤੀ ਗਈ ਹੈ, ਇਸ ਬਾਰੇ ਅਜੇ ਤੱਕ ਈਡੀ ਦੁਆਰਾ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

Exit mobile version