Site icon TheUnmute.com

ਸਾਤਵਿਕ ਤੇ ਚਿਰਾਗ ਦੀ ਜੋੜੀ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ‘ਚ ਕਾਂਸੀ ਤਮਗਾ ਜਿੱਤ ਕੇ ਰਚਿਆ ਇਤਿਹਾਸ

World Badminton Championship

ਚੰਡੀਗੜ੍ਹ 27 ਅਗਸਤ 2022: ਭਾਰਤ ਦੇ ਸਾਤਵਿਕਸਾਈਰਾਜ ਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਨੇ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ (World Badminton Championship) ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੂੰ ਪੁਰਸ਼ ਡਬਲਜ਼ ਵਿੱਚ ਤਮਗਾ ਮਿਲਿਆ ਹੈ। ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਹੋਏ ਸੈਮੀਫਾਈਨਲ ਵਿੱਚ ਭਾਰਤੀ ਜੋੜੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਇਸ ਨਾਲ ਭਾਰਤ ਦਾ ਕਾਂਸੀ ਤਮਗਾ ਪੱਕਾ ਹੋ ਗਿਆ ਅਤੇ ਚਾਂਦੀ ਜਾਂ ਸੋਨ ਤਗਮੇ ਦੀ ਉਮੀਦ ਖਤਮ ਹੋ ਗਈ। ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਤਮਗਾ ਜਿੱਤਣ ਵਾਲੀ ਇਹ ਦੂਜੀ ਭਾਰਤੀ ਜੋੜੀ ਹੈ। ਇਸ ਤੋਂ ਪਹਿਲਾਂ ਅਸ਼ਵਨੀ ਪੋਨੱਪਾ ਅਤੇ ਜਵਾਲਾ ਗੁੱਟਾ ਨੇ 2011 ਵਿੱਚ ਇਸ ਮੁਕਾਬਲੇ ਵਿੱਚ ਤਗਮੇ ਜਿੱਤੇ ਸਨ।

Exit mobile version