ਚੰਡੀਗੜ੍ਹ 18 ਅਗਸਤ 2022: ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕਰਦਿਆਂ ਸ਼ਹਿਰਾਂ ਅਤੇ ਪਿੰਡਾਂ ‘ਚ ਮੁਹੱਲਾ ਕਲੀਨਿਕ (Mohalla Clinic) ਖੋਲ੍ਹੇ ਗਏ ਸਨ | ਇਸਦੇ ਨਾਲ ਹੀ ਰੂਪਨਗਰ ਵਿੱਚ ਮੁਹੱਲਾ ਕਲੀਨਿਕ ਖੁੱਲਣ ਦੇ ਤਿੰਨ ਦਿਨ ਬਾਅਦ ਹੀ ਇਕ ਡਾਕਟਰ ਨੇ ਅਸਤੀਫਾ ਦੇ ਦਿੱਤਾ ਹੈ |
ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਰੂਪਨਗਰ (Rupnagar) ਦੇ ਪੀ.ਡਬਲਿਊ.ਡੀ ਕਲੋਨੀ ਵਿੱਚ ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਸੀ | ਪੰਜਾਬ ਸਰਕਾਰ ਨੇ 15 ਅਗਸਤ ਯਾਨੀ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਮੌਕੇ ਸੂਬੇ ਦੇ ਵਾਸੀਆਂ ਨੂੰ 75 ਮੁਹੱਲਾ ਕਲੀਨਿਕਾਂ ਸਮਰਪਿਤ ਕੀਤੇ ਸਨ | ਬਾਅਦ ‘ਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ‘ਚ ਵਾਧਾ ਕਰਦਿਆਂ ਮੁਹੱਲਾ ਕਲੀਨਿਕਾਂ ਦੀ ਗਿਣਤੀ 100 ਕਰ ਦਿੱਤੀ ਸੀ |