Site icon TheUnmute.com

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸ੍ਰੀ ਮੁਕਤਸਰ ਸਾਹਿਬ ‘ਚ 1 ਜੂਨ ਨੂੰ ਛੁੱਟੀ ਦਾ ਐਲਾਨ

Sri Muktsar Sahib

ਸ੍ਰੀ ਮੁਕਤਸਰ ਸਾਹਿਬ 30 ਮਈ 2024: ਹਰਪ੍ਰੀਤ ਸਿੰਘ ਸੂਦਨ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਨੇ ਲੋਕ ਪ੍ਰਤਿਨਿਧਤਾ ਐਕਟ 1951 ਦੀ ਧਾਰਾ 135 ਬੀ (1) ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਵਿਸ਼ੇਸ਼ ਹੁਕਮ ਜਾਰੀ ਕਰਕੇ 1 ਜੂਨ 2024 ਨੂੰ ਵੋਟਾਂ ਵਾਲੇ ਦਿਨ ਜ਼ਿਲ੍ਹੇ ਦੇ ਸਮੂਹ ਸਰਕਾਰੀ, ਗੈਰ ਸਰਕਾਰੀ ਦਫਤਰਾਂ,ਬੈਂਕਾਂ, ਅਦਾਰਿਆ, ਫੈਕਟਰੀਆਂ, ਦੁਕਾਨਾਂ ਆਦਿ ਲਈ ਅਦਾਇਗੀਯੋਗ ਛੁੱਟੀ ਐਲਾਨ ਕੀਤਾ ਹੈ।

ਹੁਕਮ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ (Sri Muktsar Sahib) ਦੇ ਸਮੂਹ ਸਰਕਾਰੀ/ ਗੈਰ ਸਰਕਾਰੀ ਦਫਤਰਾਂ, ਬੈਂਕਾਂ, ਅਧਾਰਿਆਂ, ਫੈਕਟਰੀਆਂ,ਦੁਕਾਨਾਂ ਆਦਿ ਵਿੱਚ 01 ਜੂਨ 2024 (ਸ਼ਨੀਵਾਰ) ਨੂੰ ਪੇਡ ਹੋਲੀਡੇ ਘੋਸਿ਼ਤ ਕੀਤੀ ਹੈ। ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਦੀ ਧਾਰਾ 25 ਅਧੀਨ ਕੀਤੀ ਗਈ ਹੈ।

Exit mobile version