ਚੰਡੀਗੜ੍ਹ 2 ਅਕਤੂਬਰ 2022: ਦੀਵਾਲੀ ਦਾ ਤਿਉਹਾਰ ਹਰ ਵਰਗ ਲਈ ਖੁਸ਼ੀਆਂ-ਖੇੜੇ ਲੈ ਕੇ ਆਉਂਦਾ ਹੈ, ਪਰ ਓਥੇ ਹੀ ਬਜ਼ਾਰ ਵਿੱਚ ਚਾਇਨਾ-ਮੇਡ ਦੀਵੇ ਅਤੇ ਲੜੀਆਂ ਆਉਣ ਨਾਲ ਮਿੱਟੀ ਦੇ ਦੀਵੇ ਤਿਆਰ ਕਰਨ ਵਾਲੇ ਲੋਕਾ ਦੇ ਰੁਜ਼ਗਾਰ ਵਿੱਚ ਭਾਰੀ ਕਮੀ ਆਈ ਹੈ, ਜਿਸ ਨਾਲ ਓਹਨਾ ਦੇ ਚਿਹਰਿਆਂ ‘ਤੇ ਉਦਾਸੀ ਦੇਖੀ ਜਾ ਸਕਦੀ ਹੈ |
ਹੁਣ ਲੋਕਾਂ ਦਾ ਧਿਆਨ ਮਿੱਟੀ ਦੇ ਦੀਵਿਆਂ ਵੱਲੋਂ ਹਟ ਕੇ ਇਲੈਕਟ੍ਰਿਕ ਪਾਣੀ ਨਾਲ ਚੱਲਣ ਵਾਲੇ ਦੀਵੇ ਅਤੇ ਲੜੀਆਂ ਵੱਲ ਹੋ ਗਿਆ ਹੈ, ਜਿੱਥੇ ਪਹਿਲਾਂ ਇਨ੍ਹਾਂ ਲੋਕਾਂ ਦੀਆਂ ਦੁਕਾਨਾਂ ਦੇ ਦੀਵੇ ਖ਼ਰੀਦਣ ਵਾਲਿਆਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਸਨ, ਇਸਦੇ ਨਾਲ ਹੀ ਹੁਣ ਲੋਕਾਂ ਵਿੱਚ ਮਿੱਟੀ ਦੇ ਦੀਵੇ ਖਰੀਦਣ ਦਾ ਰੁਝਾਨ ਘਟਦਾ ਜਾ ਰਿਹਾ ਹੈ |
70 ਸਾਲਾਂ ਤੋਂ ਮਿੱਟੀ ਦੇ ਬਰਤਨ ਅਤੇ ਦੀਵੇ ਬਣਾ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਸੰਘਾ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਲੋਕਾਂ ਦਾ ਧਿਆਨ ਚਾਇਨਾ ਦੀਆਂ ਲੜੀਆਂ ਅਤੇ ਦੀਵੇ ਖਰੀਦਣ ਵੱਲ ਜ਼ਿਆਦਾ ਹੋ ਗਿਆ ਹੈ, ਜਿਸ ਕਰਕੇ ਲੋਕ ਮਿੱਟੀ ਦੇ ਦੀਵੇ ਅਤੇ ਬਰਤਨ ਖਰੀਦਣ ਬਹੁਤ ਘੱਟ ਆਉਂਦੇ ਹਨ |
ਜਿਸ ਕਰਕੇ ਉਹਨਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲ ਰਿਹਾ ਹੈ, ਜਿੱਥੇ ਦੀਵਾਲੀ ਦੇ ਮੌਕੇ ਪਹਿਲਾਂ ਉਨ੍ਹਾਂ ਦੀਆਂ ਦੁਕਾਨਾਂ ‘ਤੇ ਲਾਈਨਾਂ ਲੱਗੀਆਂ ਰਹੀਆਂ ਸਨ, ਪਰ ਹੁਣ ਬਹੁਤ ਘੱਟ ਲੋਕ ਇਹਨਾਂ ਦੀਵਿਆਂ ਅਤੇ ਵਰਤਨਾ ਦੀ ਖਰੀਦ ਕਰ ਰਹੇ | ਉਹਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਜੱਦੀ ਕੀਤਾ ਹੋਣ ਕਰਕੇ ਉਹ ਇਸ ਕਿੱਤੇ ਨੂੰ ਛੱਡ ਵੀ ਨਹੀਂ ਸਕਦੇ |
ਉਨ੍ਹਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਚਾਇਨਾ-ਮੇਡ ਲੜੀਆਂ ਅਤੇ ਦੀਵਿਆਂ ਉਪਰ ਰੋਕ ਲਗਾਉਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਦੀ ਦੀਵਾਲੀ ਵੀ ਵਧੀਆ ਬਣ ਸਕੇ | ਉਨ੍ਹਾਂ ਨੇ ਲੋਕਾਂ ਨੂੰ ਮਿੱਟੀ ਦੇ ਦੀਵੇ ਅਤੇ ਭਾਂਡੇ ਬਰਤਨ ਦੀ ਅਪੀਲ ਕੀਤੀ ਤਾਂ ਜੋ ਬੀਮਾਰੀਆਂ ਤੋਂ ਬਚਿਆ ਜਾ ਸਕੇ |