Site icon TheUnmute.com

ਤਰਨਤਾਰਨ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਮਸੀਹੀ ਭਾਈਚਾਰੇ ਵਲੋਂ ਦਿੱਤੇ ਜਾ ਰਹੇ ਧਰਨੇ ਨੂੰ ਪੁਲਿਸ ਨਾਲ ਸਹਿਮਤੀ ਤੋਂ ਬਾਅਦ ਚੁੱਕਿਆ

Christian community

ਅੰਮ੍ਰਿਤਸਰ 27 ਸਤੰਬਰ 2022: ਪਿਛਲੇ ਹਫ਼ਤੇ ਅੰਮ੍ਰਿਤਸਰ ਦੇ ਪਿੰਡ ਡੱਡੂਆਣਾ ਵਿਖੇ ਅਤੇ ਤਰਨਤਾਰਨ ਦੇ ਪਿੰਡ ਠੱਕਰਪੁਰਾ ਵਿਖੇ ਮਸੀਹੀ ਭਾਈਚਾਰੇ (Christian community) ਨਾਲ ਵਾਪਰੀਆਂ ਘਟਨਾਵਾਂ ਨੂੰ ਲੈ ਕੇ ਅੱਜ ਪੂਰੇ ਪੰਜਾਬ ਬੰਦ ਦਾ ਮਸੀਹੀ ਭਾਈਚਾਰੇ ਵੱਲੋਂ ਸੱਦਾ ਦਿੱਤਾ ਗਿਆ ਸੀ |

ਇਸ ਦੇ ਚੱਲਦੇ ਅੰਮ੍ਰਿਤਸਰ ਦੇ ਵਿੱਚ ਰੇਲਵੇ ਰੋਡ ‘ਤੇ ਮਸੀਹ ਭਾਈਚਾਰੇ ਨੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਸੜਕ ਬੰਦ ਕਰਕੇ ਵੀ ਨਾਅਰੇਬਾਜ਼ੀ ਕੀਤੀ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਮਸੀਹੀ ਭਾਈਚਾਰਾ ਇਕੱਠਾ ਹੋਇਆ | ਇਸ ਤੋਂ ਬਾਅਦ ਅੰਮ੍ਰਿਤਸਰ ਦੇ ਡੀਸੀਪੀ ਭੰਡਾਲ ਵੱਲੋਂ ਮੌਕੇ ‘ਤੇ ਪਹੁੰਚ ਕੇ ਮੁਸਲਿਮ ਭਾਈਚਾਰੇ ਨੂੰ ਸ਼ਾਂਤ ਕਰਵਾ ਕੇ ਧਰਨਾ ਚੁਕਵਾਇਆ |

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਸੀਹ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਡੱਡੂਆਣਾ ਪਿੰਡ ਦੇ ਵਿਚ ਨਿਹੰਗ ਸਿੰਘਾਂ ਵੱਲੋਂ ਮਸੀਹੀ ਭਾਈਚਾਰੇ ਦੇ ਉੱਪਰ ਹਮਲਾ ਕੀਤਾ ਗਿਆ ਸੀ ਅਤੇ ਬੰਦਗੀ ਵਿੱਚ ਮੌਜੂਦ ਸੰਗਤਾਂ ਨੂੰ ਵੀ ਕੁੱਟਿਆ ਗਿਆ ਸੀ, ਜਿਸ ਦੇ ਰੋਸ ਵਜੋਂ ਅੱਜ ਉਨ੍ਹਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਕਿਉਂਕਿ ਅਜੇ ਤੱਕ ਆਰੋਪੀ ਖੁਲ੍ਹੇਆਮ ਘੁੰਮ ਰਹੇ ਹਨ |

ਪਾਸਟਰ ਸੁਖਵਿੰਦਰ ਰਾਜਾ ਨੇ ਕਿਹਾ ਕਿ ਜਿੰਨੀ ਦੇਰ ਤੱਕ ਦੋਸ਼ੀਆਂ ‘ਤੇ ਕਾਰਵਾਈ ਨਹੀਂ ਹੁੰਦੀ, ਉਦੋਂ ਤੱਕ ਮਸੀਹੀ ਭਾਈਚਾਰਾ (Christian community) ਪ੍ਰਦਰਸ਼ਨ ਕਰਦਾ ਰਹੇਗਾ | ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਵਾਰਿਸ ਪੰਜਾਬ ਤੇ ਜਥੇਬੰਦੀ ਦੇ ਮੁੱਖ ਆਗੂ ਅੰਮ੍ਰਿਤਪਾਲ ਸਿੰਘ ਵੱਲੋਂ ਵੀ ਮਸੀਹੀ ਭਾਈਚਾਰੇ ਖ਼ਿਲਾਫ਼ ਭੱਦੀ ਸ਼ਬਦਾਵਲੀ ਬੋਲੀ ਜਾ ਰਹੀ ਹੈ ਅਤੇ ਉਸ ਦੇ ਉੱਪਰ ਵੀ ਬਣਦੀ ਕਾਰਵਾਈ ਕੀਤੀ ਜਾਵੇ |

ਦੂਜੇ ਪਾਸੇ ਇਸ ਸੰਬੰਧੀ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਸੀਹ ਭਾਈਚਾਰੇ ਨਾਲ ਪਹਿਲਾਂ ਤੋਂ ਹੀ ਇਨ੍ਹਾਂ ਦੀ ਸਹਿਮਤੀ ਬਣੀ ਹੋਈ ਸੀ |ਲੇਕਿਨ ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡਾਂ ਤੋਂ ਅੱਜ ਬਹੁਤ ਸਾਰੇ ਪਾਸਟਰ ਇੱਥੇ ਦੁਆ ਬੰਦਗੀ ਕਰਨ ਆਏ ਸੀ, ਤਾਂ ਉਸ ਮੀਟਿੰਗ ਦੌਰਾਨ ਇਨ੍ਹਾਂ ਦਾ ਧਰਨਾ ਪ੍ਰਦਰਸ਼ਨ ਕਰਨ ਦਾ ਕਾਰਨ ਬਣਿਆ | ਉਨ੍ਹਾਂ ਦੱਸਿਆ ਕਿ ਡੱਡੂਆਣਾ ਵਾਲੀ ਘਟਨਾ ਨੂੰ ਲੈ ਕੇ ਮਸੀਹ ਭਾਈਚਾਰੇ ਦੀ ਅੰਮ੍ਰਿਤਸਰ ਬਾਰਡਰ ਰੇਂਜ ਆਈਜੀ ਨਾਲ ਮੀਟਿੰਗ ਫਾਈਨਲ ਕਰਵਾ ਦਿੱਤੀ ਹੈ ਅਤੇ ਜਲਦ ਹੀ ਦੋਸ਼ੀਆਂ ਗ੍ਰਿਫ਼ਤਾਰ ਕਰ ਲਏ ਜਾਣਗੇ |

Exit mobile version