July 7, 2024 1:28 pm
Pathankot

ਚੱਕੀ ਦਰਿਆ ‘ਤੇ ਬਣੇ ਰੇਲਵੇ ਪੁਲ ਦੇ ਟੁੱਟਣ ਦੀ ਜਾਂਚ ਸੰਬੰਧੀ ਡਿਪਟੀ ਕਮਿਸ਼ਨਰ ਵਲੋਂ ਆਦੇਸ਼ ਜਾਰੀ

ਚੰਡੀਗੜ੍ਹ 24 ਅਗਸਤ 2022: ਪਠਾਨਕੋਟ (Pathankot) ‘ਚ ਚੱਕੀ ਦਰਿਆ (Chakki river) ‘ਤੇ ਪਾਣੀ ਦੇ ਤੇਜ਼ ਵਹਾਅ ਕਾਰਨ ਰੇਲਵੇ ਪੁਲ ਦਰਿਆ ‘ਚ ਰੁੜ੍ਹ ਗਿਆ ਸੀ | ਦੱਸਿਆ ਜਾਂਦਾ ਹੈ ਕਿ ਇਹ ਪੁਲ ਬ੍ਰਿਟਿਸ਼ ਰਾਜ ਦੇ ਸਮੇਂ ਬਣਾਇਆ ਗਿਆ ਸੀ | ਇਸਦੀ ਜਾਂਚ ਲਈ ਹੁਣ ਜ਼ਿਲ੍ਹਾ ਪਠਾਨਕੋਟ ਦੇ ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਆਦੇਸ਼ ਜਾਰੀ ਕੀਤੇ ਹਨ | ਇਸ ਸੰਬੰਧੀ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਦੋ ਹਫ਼ਤੇ ਦੇ ‘ਵਿਚ-ਵਿਚ ਰਿਪੋਰਟ ਸੌਂਪੇਗੀ।

ਇਸਦੇ ਨਾਲ ਹੀ ਇਸ ਪੰਜ ਮੈਂਬਰੀ ਕਮੇਟੀ ‘ਚ ਏ.ਡੀ.ਸੀ. ਅੰਕੁਰ ਜੀਤ ਸਿੰਘ ਸੁਪਰਡੈਂਟ ਇੰਜੀਨੀਅਰ ਪੀ.ਡਬਲਿਊ.ਡੀ. ਵਿਭਾਗ ਸੁਪਰਡੈਂਟ ਇੰਜੀਨੀਅਰ ਐੱਨ.ਐੱਚ.ਏ.ਆਈ. ਅਥਾਰਟੀ ਪ੍ਰਬੋਧ ਚੰਦਰ ਐੱਸ.ਈ. ਇਰੀਗੇਸ਼ਨ ਪ੍ਰਾਜੈਕਟ ਰਿਸਰਚ ਇੰਸਟੀਚਿਊਟ ਡਿਪਾਰਟਮੈਂਟ ਆਫ਼ ਵਾਟਰ ਰਿਸੋਰਸਿਜ਼ ਅੰਮ੍ਰਿਤਸਰ ਐਕਸ.ਈ.ਐੱਨ. ਡਰੇਨਜ਼ ਪਠਾਨਕੋਟ ਨੂੰ ਸ਼ਾਮਲ ਕੀਤਾਗਿਆ ਹੈ। ਜਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਕਾਂਗੜਾ ਵਲੋਂ ਵੀ ਪੁਲ ਦੇ ਟੁੱਟਣ ਦੀ ਜਾਂਚ ਦੇ ਆਦੇਸ਼ ਦਿੱਤੇ ਜਾ ਚੁੱਕੇ ਹਨ।