TheUnmute.com

ਉਦਯੋਗ ਅਤੇ ਵਣਜ ਵਿਭਾਗ ਨੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਚੰਡੀਗੜ੍ਹ 03 ਦਸੰਬਰ 2022: ਉਦਯੋਗ ਅਤੇ ਵਣਜ ਵਿਭਾਗ, ਪੰਜਾਬ ਨੇ ਐਸ.ਆਈ.ਡੀ.ਬੀ.ਆਈ. ਦੇ ਸਹਿਯੋਗ ਨਾਲ ਮੁਹਾਲੀ ਇੰਡਸਟਰੀਜ਼ ਐਸੋਸੀਏਸ਼ਨ ਭਵਨ ਵਿਖੇ 2 ਦਸੰਬਰ 2022 ਨੂੰ ਐਮ.ਐਸ.ਐਮ.ਈਜ਼ ਲਈ ਐਸ.ਆਈ.ਡੀ.ਬੀ.ਆਈ. ਦੀਆਂ ਸਕੀਮਾਂ, ਟੀਆਰਈਡੀਐਸ ਸਕੀਮ ਅਤੇ ਸੂਰਜੀ ਊਰਜਾ ਬਾਰੇ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ। ਉਦਯੋਗ ਅਤੇ ਵਣਜ ਵਿਭਾਗ ,ਪੰਜਾਬ ਦੇ ਪ੍ਰਮੁੱਖ ਸਕੱਤਰ ਦਲੀਪ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸਮਾਗਮ ਦੀ ਪ੍ਰਧਾਨਗੀ ਕੀਤੀ।

ਇਸ ਮੌਕੇ ਪ੍ਰਮੁੱਖ ਸਕੱਤਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਐਸ.ਆਈ.ਡੀ.ਬੀ.ਆਈ. ਨਾਲ ਐਮਓਯੂ (ਸਮਝੌਤਾ) ਸਹੀਬੱਧ ਕੀਤਾ ਹੈ ਤਾਂ ਜੋ ਐਸ.ਆਈ.ਡੀ.ਬੀ.ਆਈ. ਦੀਆਂ ਵੱਖ-ਵੱਖ ਸਕੀਮਾਂ ਅਤੇ ਭਾਰਤ ਸਰਕਾਰ ਦੀਆਂ ਹੋਰ ਸਕੀਮਾਂ ਦਾ ਲਾਭ ਲੈਣ ਵਿੱਚ ਐਮ.ਐਸ.ਐਮ.ਈਜ਼ ਦੀ ਮਦਦ ਕੀਤੀ ਜਾ ਸਕੇ । ਉਨ੍ਹਾਂ ਉਦਯੋਗਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਅਤੇ ਸੂਬਾ ਸਰਕਾਰ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ।

ਜਾਗਰੂਕਤਾ ਪ੍ਰੋਗਰਾਮ

ਇਸ ਦੌਰਾਨ, ਐਸ.ਆਈ.ਡੀ.ਬੀ.ਆਈ. ਦੇ ਜਨਰਲ ਮੈਨੇਜਰ ਨੇ ਐਮ.ਐਸ.ਐਮ.ਈਜ਼ ਅਤੇ ਆਰਐਕਸਆਈਐਲ ਲਈ ਉਪਲਬਧ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਟੀ.ਆਰ.ਈ.ਡੀਜ਼. ਪਲੇਟਫਾਰਮ ਦੇ ਫਾਇਦੇ ਉਜਾਗਰ ਕੀਤੇ। ਟਾਟਾ ਪਾਵਰ ਦੀ ਟੀਮ ਨੇ ਰਾਜ ਵਿੱਚ ਟਾਟਾ ਗਰੁੱਪ ਨੇ, ਐਸ.ਆਈ.ਡੀ.ਬੀ.ਆਈ.ਦੀਆਂ ਸਕੀਮਾਂ ਅਧੀਨ ਵਾਤਾਵਰਣ ਪੱਖੀ ਊਰਜਾ (ਗ੍ਰੀਨ ਐਨਰਜੀ) ਦੀ ਵਰਤੋਂ ਕਰਕੇ, ਲਗਾਏ ਜਾ ਰਹੇ ਸੂਰਜੀ ਊਰਜਾ ਪਲਾਂਟਾਂ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ। ਇਸ ਸਮਾਗਮ ਵਿੱਚ ਉਦਯੋਗ ਅਤੇ ਵਣਜ ਵਿਭਾਗ ਪੰਜਾਬ, ਐਸ.ਆਈ.ਡੀ.ਬੀ.ਆਈ ਅਤੇ ਜ਼ਿਲ੍ਹਾ ਐਸ.ਏ.ਐਸ. ਨਗਰ, ਰੂਪਨਗਰ, ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਐਸ.ਬੀ.ਐਸ. ਨਗਰ ਦੇ 100 ਤੋਂ ਵੱਧ ਐਮ.ਐਸ.ਐਮ.ਈਜ਼ ਦੇ ਅਧਿਕਾਰੀਆਂ ਨੇ ਭਾਗ ਲਿਆ।

Exit mobile version