Lohri festival

ਨੌਜਵਾਨਾਂ ‘ਚ ਸਿੱਧੂ ਮੂਸੇਵਾਲਾ ਦੀ ਤਸਵੀਰਾਂ ਵਾਲੀਆਂ ਪਤੰਗਾਂ ਦੀ ਮੰਗ ਵਧੀ, ਬਾਜ਼ਾਰ ‘ਚ ਨਹੀਂ ਮਿਲ ਰਹੇ ਪਤੰਗ

ਅੰਮ੍ਰਿਤਸਰ 28 ਦਸੰਬਰ 2022: ਪੰਜਾਬ ‘ਚ 13 ਜਨਵਰੀ ਨੂੰ ਲੋਹੜੀ ਦੇ ਤਿਉਹਾਰ ਨੂੰ ਪਤੰਗਬਾਜ਼ੀ ਕਰਨ ਦਾ ਸ਼ੌਂਕ ਰੱਖਣ ਵਾਲੇ ਨੌਜਵਾਨਾਂ ‘ਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਖ਼ਾਸ ਕਰ ਇਸ ਲੋਹੜੀ ਦੇ ਤਿਉਹਾਰ ਨੂੰ ਲੈ ਕੇ ਮਾਝਾ ਦੇ ਇਲਾਕੇ ਗੁਰਦਾਸਪੁਰ ਅਤੇ ਬਟਾਲਾ ‘ਚ ਮੁਖ ਤੌਰ ਤੇ ਲੋਹੜੀ ਵਾਲੇ ਦਿਨ ਪਤੰਗਬਾਜ਼ੀ ਇਕ ਮੁੱਖ ਰਵਾਇਤ ਵਜੋਂ ਹੁੰਦੀ ਹੈ |

ਜਿੱਥੇ ਪਿਛਲੇ ਸਾਲ ਬਾਜ਼ਾਰਾਂ ‘ਚ ਪਤੰਗਾ ‘ਤੇ ਕਿਸਾਨੀ ਸੰਘਰਸ਼ ਦਾ ਰੰਗ ਦੇਖਣ ਨੂੰ ਮਿਲਿਆ ਸੀ ਉਥੇ ਹੀ ਇਸ ਵਾਰ ਕਿਸਾਨ ਜਿੰਦਾਬਾਦ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੀਆ ਤਸਵੀਰਾਂ ਅਤੇ ਉਸਦੇ ਗਾਣਿਆਂ ਦੀਆ ਸਤਰਾਂ ਵਾਲੀਆਂ ਪਤੰਗਾਂ ਦੀ ਮੰਗ ਵਧੀ ਹੈ |

ਇਸ ਵਾਰ ਲੋਕਾਂ ਦੀ ਅਤੇ ਨੌਜਵਾਨਾਂ ਦੀ ਗਾਇਕ ਸਿੱਧੂ ਮੂਸੇਵਾਲਾ ਦੀਆ ਤਸਵੀਰਾਂ ਅਤੇ ਉਸਦੇ ਗੀਤਾਂ ਦੇ ਸਤਰਾਂ ਵਾਲੀਆਂ ਪਤੰਗਾਂ ਦਾ ਰੁਝਾਨ ਵਧਿਆ ਹੈ | ਦੁਕਾਨਦਾਰ ਵੀ ਨੌਜਵਾਨਾਂ ਦੀ ਮੰਗ ਅਨੁਸਾਰ ਸਿੱਧੂ ਮੂਸੇਵਾਲਾ ਦੇ ਗਾਣਿਆਂ ਦੀਆ ਸਤਰਾਂ ਵਾਲੇ ਪਤੰਗ ਬਣਵਾ ਕੇ ਵੇਚ ਰਹੇ ਹਨ |

ਉਨ੍ਹਾਂ ਨੇ ਕਿਹਾ ਕਿ ਜਿੰਨੀ ਮੰਗ ਹੈ ਉਨ੍ਹੀ ਪਤੰਗ ਤਿਆਰ ਨਹੀਂ ਹੋ ਪਾ ਰਹੀ ਹੈ | ਜਿੰਨੀ ਵੀ ਪਤੰਗ ਉਹਨਾਂ ਕੋਲ ਸਟਾਕ ‘ਚ ਆਈ ਸੀ ਉਸਦੀ ਵਿਕਰੀ ਹੋ ਚੁੱਕੀ ਹੈ ਅਤੇ ਉਹਨਾਂ ਵਲੋਂ ਲੋਕਾਂ ਦੀ ਮੰਗ ਨੂੰ ਦੇਖ ਦੇ ਹੋਏ ਦੁਬਾਰਾ ਹੋਰ ਪਤੰਗ ਕਾਰੀਗਰਾਂ ਕੋਲੋਂ ਤਿਆਰ ਕਾਰਵਾਈਆਂ ਜਾ ਰਹੀਆਂ ਹਨ | ਪਤੰਗਬਾਜੀ ਦੇ ਸ਼ੌਕੀਨ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ ਫੈਨ ਹਨ ਅਤੇ ਉਹਨਾਂ ਦਾ ਰੁਝਾਨ ਉਸਦੀ ਤਸਵੀਰਾਂ ਵਾਲਿਆਂ ਪਤੰਗਾ ਦਾ ਹੈ |

Scroll to Top