ਚੰਡੀਗੜ੍ਹ 14 ਦਸੰਬਰ 2022: ਸੂਬੇ ਵਿਚ ਰੋਡ ਅਕਸੈਸ (ਸੜਕ ਤੱਕ ਪਹੁੰਚ) ਦੀ ਸਰਕਾਰੀ ਫੀਸ ਸਬੰਧੀ ਪੰਜਾਬ ਮੈਰਿਜ਼ ਪੈਲਸ ਅਤੇ ਰਿਜੌਰਟਸ ਐਸੋਸੀਏਸ਼ਨ ਦਾ ਵਫਦ ਅੱਜ ਇੱਥੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੂੰ ਮਿਿਲਆ।ਮੀਟਿੰਗ ਦੌਰਾਨ ਮੰਤਰੀ ਨੇ ਕਿਹਾ ਕਿ ਮੌਜੂਦਾ ਫੀਸ ਮੈਰਿਜ਼ ਪੈਲਸ ਵਾਲੇ ਭਰਨ ਅਤੇ ਪੁਰਾਣੇ ਬਕਾਏ ਬਾਰੇ ਪ੍ਰਸਥਾਵ ਤਿਆਰ ਕਰਕੇ ਦੇਣ ਜਿਸ ਬਾਰੇ ਵਿਚਾਰ ਕੀਤਾ ਜਵੇਗਾ।
ਇਸ ਤੋਂ ਪੰਜਾਬ ਮੈਰਿਜ਼ ਪੈਲਸ ਅਤੇ ਰਿਜੌਰਟਸ ਐਸੋਸੀਏਸ਼ਨ ਦੇ ਪ੍ਰਧਾਨ ਸੁਖਦੇਵ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਮਨਵਿੰਦਰ ਸਿੰਘ ਗੋਲਡੀ ਦੀ ਪ੍ਰਧਾਨਗੀ ਵਿਚ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੂੰ ਮਿਲੇ, ਜਿੰਨਾਂ ਨੇ ਮੈਰਿਜ਼ ਪੈਲਸ ਅਤੇ ਰਿਜੌਰਟਸ ਨੂੰ ਰੋਡ ਅਕਸੈਸ (ਸੜਕ ਤੱਕ ਪਹੁੰਚ) ਲਈ ਪਿਛਲੇ 8 ਸਾਲ ਤੋਂ ਫੀਸ ਨਾ ਭਰਨ ਸਬੰਧੀ ਨੋਟਿਸ ਮਿਲਣ ਦਾ ਮਾਮਲਾ ਧਿਆਨ ਵਿਚ ਲਿਆਂਦਾ।
ਇਸ ਸਬੰਧੀ ਪੰਜਾਬ ਮੈਰਿਜ਼ ਪੈਲਸ ਅਤੇ ਰਿਜੌਰਟਸ ਐਸੋਸੀਏਸ਼ਨ ਦੇ ਵਫਦ ਦੀ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ ਇਸ ਸਾਲ ਦੀ ਫੀਸ ਬਿਨਾਂ ਦੇਰੀ ਭਰੀ ਜਾਵੇ ਅਤੇ ਬਾਕੀ ਸਾਲਾਂ ਦੇ ਬਕਾਏ ਬਾਰੇ ਲਿਖਤੀ ਪ੍ਰਸਤਾਵ ਦਿੱਤਾ ਜਾਵੇ ਜਿਸ ਬਾਰੇ ਵਿਚਾਰ ਕੀਤਾ ਜਾਵੇਗਾ।